Editorial March 2010 – ਪੰਥ ਧ੍ਰੋਹ ਬਰਾਸਤਾ ਅਖੌਤੀ ਵਿਸ਼ਵ ਸੰਮੇਲਨ

ਪੰਥ ਧ੍ਰੋਹ ਬਰਾਸਤਾ ਅਖੌਤੀ ਵਿਸ਼ਵ ਸੰਮੇਲਨ

ਸ੍ਰ. ਗੁਰਚਰਨਜੀਤ ਸਿੰਘ ਲਾਂਬਾ

ਸ੍ਰੀ ਅਕਾਲ ਤਖਤ ਸਾਹਿਬ ਦੇ ਅਧਿਕਾਰ ਖੇਤਰ ਅਤੇ ਸਥਾਪਤ ਪੰਥਕ ਪ੍ਰੰਪਰਾਵਾਂ ਨੂੰ ਸਿ¤ਧੇ ਰੂਪ ਵਿਚ ਚੁਣੌਤੀ ਦਿੰਦਿਆਂ ਦਿੱਲੀ ਗੁਰਦੁਆਰਾ ਕਮੇਟੀ ਨੇ ‘ਸਰਬੱਤ ਖਾਲਸਾ’ ਸੱਦਣ ਦਾ ਐਲਾਨ ਕੀਤਾ ਹੈ।  ਪਰ ਨਾਲ ਹੀ ਅਖਬਾਰਾਂ ਵਿਚ ਖਬਰਾਂ ਛਪਣ ਸਾਰ ਹੀ ਗੁਰੂ ਪੰਥ ਤੇ ਇਹ ਰਹਿਮ ਕੀਤਾ ਕਿ ਸਿਆਣਿਆਂ ਦੀ ਰਾਇ ਤਹਿਤ ਹੁਣ ਇਹ ‘ਸਰਬੱਤ ਖਾਲਸਾ’ ਨਹੀਂ ਬਲਕਿ ‘ਵਿਸ਼ਵ ਸਿੱਖ ਸੰਮੇਲਨ’ ਹੋਏਗਾ।  ਮਕਸਦ, ਕਾਰਣ ਅਤੇ ਨਿਸ਼ਾਨਾ – (1) ਸ੍ਰੀ ਅਕਾਲ ਤਖਤ ਸਾਹਿਬ ਦੇ ਸਤਿਕਾਰ, ਰੁਤਬੇ ਅਤੇ ਇਸਦੀ ਸਰਵੁੱਚਤਾ ਨੂੰ  ਢਾਹ ਲਾਣ ਦੀ ਨਾਕਮ ਪਰ ਕੋਝੀ ਕੋਸ਼ਿਸ਼, ਅਤੇ (2) ਗੁਰੂ ਗੋਬਿੰਦ ਸਿੰਘ ਜੀ ਦੇ ਪਾਵਨ ਪਵਿਤੱਰ ਚਰਿੱਤ੍ਰ ਅਤੇ ਜੀਵਨ ਬਾਰੇ ਅਤਿ ਨੀਚ , ਘਟੀਆ ਅਤੇ ਘਿਨਾਉਣੀਆਂ  ਟਿੱਪਣੀਆਂ ਕਰਨ ਵਾਲੇ ਸਾਬਕਾ ਰਾਗੀ ਦਰਸ਼ਨ ਸਿੰਘ ਦੀ ਪੁਸ਼ਤ ਪਨਾਹ।

ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਨੂੰ ਅਤੇ ਕਿਸੇ ਸਮੇਂ ਆਪਣੇ ਆਪ ਨੂੰ ਸ਼ਹਿਨਸਾਹ ਆਲਮਗੀਰ ਕਹਾਉਣ ਵਾਲੇ ਔਰੰਗਜ਼ੇਬ ਦੇ ਜਾਨਸ਼ੀਨ ਬਹਾਦੁਰ ਸ਼ਾਹ ਨੇ ਸਲਤਨਤ ਦੀ ਸ਼ਾਹੀ ਨਿਸ਼ਾਨੀ  ਨਗਾੜਾ ਵਜਵਾ ਲਿਆ। ਔਰੰਗਜ਼ੋਬ ਨੂੰ ਜਦੋਂ ਸ਼ਹਿਜ਼ਾਦੇ ਦੀ ਇਸ ਹਿਮਾਕਤ ਦੀ ਖ਼ਬਰ ਮਿਲੀ ਤਾਂ ਲੋਹੇ ਲਾਖੇ ਹੋਏ ਔਰੰਗਜ਼ੇਬ ਨੇ ਬਹਾਦੁਰ ਸ਼ਾਹ ਨੂੰ ਤਾੜਨਾ ਕੀਤੀ ਕਿ ਤੂੰ ਢੋਲਕ ਜਾਂ ਢੋਲਕੀ ਤਾਂ ਵਜਾ ਸਕਦਾ ਹੈਂ ਪਰ ਮੇਰੇ ਹੁੰਦਿਆਂ ਹੋਇਆਂ ਤੈਨੂੰ ਨਗਾੜਾ ਵਜਾਣ ਦੀ ਜੁਰੱਤ ਕਿਸ ਤਰਾਂ ਹੋਈ?

ਗੁਰੂ ਕਲਗੀਧਰ ਪਿਤਾ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਇਸ ਘਟਨਾ ਦਾ ਜਵਾਬ ਰਣਜੀਤ ਨਗਾਰੇ, ਨਿਸ਼ਾਨ, ਧੌਂਸੇ,  ਤੇਗੇ, ਖੰਡੇ-ਕ੍ਰਿਪਾਨਾ, ਢਾਡੀਆਂ ਅਤੇ ਬੀਰ ਰਸ ਦੀ ਬਾਣੀ ਨਾਲ ਦਿੱਤਾ। ਇਹਨਾਂ ਨਿਸ਼ਾਨੀਆਂ ਦਾ ਵਾਰਸ ਗੁਰੂ ਪੰਥ ਦੇ ਰੂਪ ਵਿਚ ਸਮੁਚਾ ਖਾਲਸਾ ਥਾਪਿਆ ਗਿਆ। ਹੁਣ ਇਹ ਗੁਰੂ ਖਾਲਸਾ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਛੱਤਰ ਛਾਇਆ ਹੇਠ  ਅਤੇ ਗੁਰੂ ਗ੍ਰੰਥ ਸਾਹਿਬ ਦੀ ਤਾਬਿਆ ਗੁਰੂ ਪੰਥ ਨੂੰ,  ਗੁਰੂ ਪੰਥ ਵਲੋਂ ਗੁਰੂ ਦੇ ਹੁਕਮ ਸਰੂਪ ਹੁਕਮਨਾਮੇ ਜਾਰੀ ਕਰਣ ਦਾ ਹੱਕਦਾਰ ਅਤੇ ਅਧਿਕਾਰੀ ਹੋ ਗਿਆ। 

ਸ੍ਰੀ ਅਕਾਲ ਤਖਤ ਸਾਹਿਬ ਖਾਲਸੇ ਦੀ ਆਜ਼ਾਦ ਹਸਤੀ, ਪ੍ਰਭੂਸੱਤਾ ਅਤੇ ਖੁਦਮੁਖਤਿਆਰੀ ਦਾ ਕੇਂਦਰ ਬਿੰਦੂ, ਮਰਕਜ਼ ਅਤੇ ਧੁਰਾ ਬਣ ਗਿਆ। ਮੀਰੀ ਪੀਰੀ ਦਾ ਇਹ ਮਹਾਨ ਫਲਸਫ਼ਾ ਅਤੇ ਰੁਤਬਾ ਹਰ ਵਕਤ ਦੇ ਹਾਕਮ ਅਤੇ ਹਕੂਮਤ ਦੀ ਅ¤ਖ ਵਿਚ ਕਿਰਕਿਰੀ ਬਣ ਕੇ ਰੜਕਿਆ। ਪਰ ਸਮੇਂ ਸਮੇਂ ਸਿਰ ਸਤਿ ਸ੍ਰੀ ਅਕਾਲ ਪੁਰਖ ਜੀ ਕੇ ਖਾਲਸੇ  ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਪਾਵਨ ਅਸਥਾਨ ਤੇ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਦੀ ਅਗਵਾਈ ਵਿਚ ‘ਸਰਬ¤ਤ ਖਾਲਸਾ’ ਜਾਂ ਸਾਰੇ ਸੰਸਾਰ ਦੇ ਸਿੱਖਾਂ ਦੀ ਇਕਤ੍ਰਤਾ ਦੀ ਪਿਰਤ ਅਰੰਭੀ। ਇਹ ਪਰੰਪਰਾ ਸੀ ਗੁਰੂ ਪੰਥ ਦੇ ਕੀਤੇ ਕਾਰਜਾਂ, ਮਾਰੀਆਂ ਮੱਲਾਂ ਦਾ ਲੇਖਾ-ਜੋਖਾ ਲੈਣ ਅਤੇ ਭਵਿੱਖ ਲਈ ਨੀਤੀ ਅਤੇ ਰਣ-ਨੀਤੀ ਤੈਅ ਕਰਣ ਦਾ।

‘ਸਰਬੱਤ ਖਾਲਸਾ’, ‘ਵਿਸ਼ਵ ਸਿੱਖ ਸੰਮੇਲਨ’ ਜਾਂ ‘ਵਰਲਡ ਸਿੱਖ ਕਾਨਫਰੰਸ’ ਸੱਦਣ ਦਾ ਫਰਜ਼ ਅਤੇ ਅਧਿਕਾਰ ਕੇਵਲ ਅਤੇ ਕੇਵਲ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ  ਜਾਂ  ਇਹਨਾਂ ਦੇ ਅਧਿਕਾਰ ਅਧੀਨ ਪੰਥ ਦੀ ਸਿਰਮੌਰ, ਸਰਵੁੱਚ ਜਾਂ ਸ਼ਿਰੋਮਣੀ ਸੰਸਥਾ,  ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਹੀ ਹੈ।  ਬਾਕੀ ਸਥਾਨਕ ਕਮੇਟੀਆਂ, ਸੰਗਤਾਂ, ਜਥੇ ਜਾਂ ਜਥੇਬੰਦੀਆਂ ਇਕਤ੍ਰਤਾਵਾਂ, ਮੀਟਿੰਗਾਂ ਆਦਿ  ਕਰਕੇ ਮਤੇ ਤਾਂ ਪਾਸ ਕਰ ਸਕਦੇ ਹਨ ਪਰ ਗੁਰੂ ਪੰਥ ਵਲੋਂ ਗੁਰਮਤਾ ਨਹੀਂ ਕਰ ਸਕਦੇ। ਇਸੇ ਲਈ ਪੰਥ ਪ੍ਰਵਾਨਤ ਸਿੱਖ ਰਹਿਤ ਮਰਯਾਦਾ ਦੇ ਪੰਥਕ ਰਹਿਣੀ ਦੇ ਅਧਿਆਇ 4 ‘ਗੁਰਮਤਾ ਕਰਣ ਦੀ ਵਿਧੀ’ ਦੀ ਮੱਦ (ਅ) ਵਿਚ ਸਪਸ਼ਟ ਤੌਰ ਤੇ ਅੰਕਤ ਕੀਤਾ ਹੋਇਆ ਹੈ ਕਿ ‘ਇਹ ਗੁਰਮਤਾ ਗੁਰੂ ਪੰਥ ਦਾ ਚੁਣਿਆ ਹੋਇਆ ਕੇਵਲ ਸ਼੍ਰੋਮਣੀ ਜਥਾ ਜਾਂ ਗੁਰੂ-ਪੰਥ ਦਾ ਪ੍ਰਤੀਨਿਧ ਇਕੱਠ ਹੀ ਕਰ ਸਕਦਾ ਹੈ। ਇਸ ਦੇ ਨਾਲ ਹੀ  ਅਧਿਆਇ 5 ਵਿਚ ਵਿਵਸਥਾ ਕੀਤੀ ਗਈ ਹੈ ਕਿ ‘ਸਥਾਨਕ ਗੁਰ-ਸੰਗਤਾਂ ਦੇ ਫੈਸਲਿਆਂ ਦੀ ਅਪੀਲ ਸ੍ਰੀ ਅਕਾਲ ਤਖ਼ਤ ਸਾਹਿਬ ਪਾਸ ਹੋ ਸਕਦੀ ਹੈ।  ਹੋਰ ਤਾਂ ਹੋਰ ਤਖਤ ਸ੍ਰੀ ਹਰਿਮੰਦਿਰ ਜੀ ਪਟਨਾ ਸਾਹਿਬ ਦੀ ਪ੍ਰਬੰਧਕ ਕਮੇਟੀ ਦੇ ਵਿਧਾਨ ਵਿਚ ਵੀ ਵਿਚ ਸ੍ਰੀ ਅਕਾਲ ਤਖਤ ਸਾਹਿਬ ਦੇ ਆਦੇਸ਼ਾਂ ਦੀ ਸਰਵੁ¤ਚਤਾ ਦੀ ਕਾਨੂੰਨੀ ਵਿਵਸਥਾ ਹੈ ।

ਇਸ ਤਰਾਂ ਵੇਖਿਆ ਜਾ ਸਕਦਾ ਹੈ ਕਿ ਕਿਸੇ ਵੀ ਵਿਸ਼ਵ ਸਿੱਖ ਸੰਮੇਲਨ ਦਾ ਮੰਤਵ ਜਾਂ ਐਜੰਡਾ ਨਿਰਧਾਰਤ ਹੁੰਦਾ ਹੈ। ਪਰ ਹੁਣ ਵਾਲੇ ਇਸ ਅਖੌਤੀ ਵਿਸ਼ਵ ਸੰਮੇਲਨ ਦਾ ਐਲਾਨਿਆ ਐਜੰਡਾ ਦਰਸ਼ਨ ਸਿੰਘ ਨੂੰ ਬਰੀ ਕਰਣਾ ਹੈ। (ਨਕਲੀ ਨਿਰੰਕਾਰੀ, ਕਾਲੇ ਅਫਗਾਨੀਏ, ਭਾਗ ਸਿੰਘੀਏ ਖੁਸ਼ ਹੋਏ)

ਸਾਡੀ ਮੌਜੂਦਾ ਯਾਦਾਸ਼ਤ ਵਿਚ ਪਹਿਲਾ ਵਿਸ਼ਵ ਸਿੱਖ ਸੰਮੇਲਨ ਸ੍ਰੀ ਅਕਾਲ ਤਖਤ ਸਾਹਿਬ ਦੀ ਛ¤ਤਰ-ਛਾਇਆ ਹੇਠ 1975 ਜਥੇਦਾਰ ਗੁਰਚਰਨ ਸਿੰਘ ਟੋਹੜਾ ਦੀ ਅਗਵਾਈ ਵਿਚ ਸ¤ਦਿਆ ਗਿਆ । ਇਸ ਵਿਚ ਚਾਰ ਮਦਾਂ ਬਾਰੇ ਮਤੇ ਪਾਸ ਕੀਤੇ ਗਏ, (1) ਗੁਰਦੁਆਰਾ ਸਾਹਿਬਾਨ ਨੂੰ ਲੈਂਡ-ਸੀਲਿੰਗ ਤੋਂ ਮੁਕਤ ਰਖਿਆ ਜਾਏ, (2) ਗੁਰਦੁਆਰਾ ਸਾਹਿਬ ਨੂੰ ਆਮਦਨ ਕਰ ਤੋਂ ਮੁਕਤ ਰਖਿਆ ਜਾਏ, (3) ਸ਼੍ਰੋਮਣੀ ਕਮੇਟੀ ਦਾ ਦਾਇਰਾ ਖੇਤਰ ਕਾਇਮ ਰਖਿਆ ਜਾਏ,  ਅਤੇ (4) ਦਿੱਲੀ ਦੇ ਗੁਰਦੁਆਰਾ ਸਾਹਿਬ ਦੀ ਕਮੇਟੀ ਚੋਣ ਗੁਰਦੁਆਰਾ ਐਕਟ ਮੁਤਾਬਕ ਹੀ ਕੀਤੀ ਜਾਏ। ਇਹ ਚਾਰੋਂ ਮੱਦਾਂ ਭਾਰਤ ਸਰਕਾਰ ਨੇ ਮੰਨ ਲਈਆਂ। ਅਤੇ ਦੂਸਰਾ ਵਿਸ਼ਵ ਸਿੱਖ ਸੰਮੇਲਨ ਵੀ ਸ੍ਰੀ ਅਕਾਲ ਤਖਤ ਸਾਹਿਬ ਦੀ ਛੱਤਰ-ਛਾਇਆ ਹੇਠ ਜਥੇਦਾਰ ਮਨਜੀਤ ਸਿੰਘ ਵਲੋਂ ਸਦਿਆ ਗਿਆ ਸੀ।

ਇਹ ਵਿਵਸਥਾ ਨਿਰਵਿਵਾਦਿਤ ਰੂਪ ਵਿਚ ਸਪਸ਼ਟ ਕਰਦੀ ਹੈ ਕਿ ‘ਸਰਬ¤ਤ ਖਾਲਸਾ’, ‘ਵਿਸ਼ਵ ਸਿੱਖ ਸੰਮੇਲਨ’ ਜਾਂ ‘ਵਰਲਡ ਸਿ¤ਖ ਕਾਨਫਰੰਸ’  ਕੇਵਲ ਸ੍ਰੀ ਅਕਾਲ ਤਖਤ ਸਾਹਿਬ ਵਲੋਂ ਜਾਂ ਇਸ ਦੇ ਹੁਕਮਾਂ ਅਧੀਨ ਪੰਥ ਦੀ ਸਿਰਮੌਰ ਜਥੇਬੰਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੀ ਬੁਲਾ ਸਕਦੀ ਹੈ। ਸਥਾਨਿਕ ਕਮੇਟੀਆਂ ਆਪਣੇ ਮੁਹੱਲੇ, ਕਸਬੇ  ਜਾਂ ਨਗਰ ਦੇ ਨਾਮ ਤੇ ਤਾਂ ਸੰਮੇਲਨ ਕਰ ਸਕਦੇ ਹਨ ਪਰ ਵਿਸ਼ਵ ਸਿੱਖ ਸੰਮੇਲਨ ਜਾਂ ਸਰਬਤ ਖਾਲਸਾ ਵਰਗਾ ਇਕੱਠ ਨਹੀਂ ਸਦ ਸਕਦੇ। ਔਰੰਗਜ਼ੇਬ ਵਲੋਂ ਸ਼ਹਿਜ਼ਾਦੇ ਬਹਾਦੁਰ ਸਾਹ ਨੂੰ ਕੀਤੀ ਤਾੜਨਾ ਮੁਤਾਬਕ ਦਿੱਲੀ ਕਮੇਟੀ ਢੋਲਕ ਜਾਂ ਢੋਲਕੀ ਤਾਂ ਵਜਾ ਸਕਦੀ ਹੈ, ਸ਼ਾਹੀ ਨਗਾੜੇ ਦਾ ਅਧਿਕਾਰ ਕੇਵਲ ਸ੍ਰੀ  ਅਕਾਲ ਤਖਤ ਸਾਹਿਬ ਨੂੰ ਹੀ ਹੈ।

ਰਾਜਨੀਤੀ ਅਤੇ ਖਾਸ ਕਰਕੇ ਧਰਮ ਦੀ ਰਾਜਨੀਤੀ ਵੀ ਇਕ ਅਜਬ ਤਮਾਸ਼ਾ ਹੀ ਹੈ। ਕੁਝ ਸਾਲ ਪਹਿਲਾਂ ਹੀ 2003 ਵਿਚ ਇਕ ਹੋਰ ਗੁਰੂ ਨਿੰਦਕ ਕਾਲਾ ਅਫਗਾਨਾ ਦੀਆਂ ਬੇਹੂਦਾ ਅਤੇ ਗੁਰੂ ਨਿੰਦਾ ਭਰਪੂਰ ਲਿਖਤਾਂ ਵਿਰੁੱਧ ਸ੍ਰੀ ਅਕਾਲ ਤਖਤ ਸਾਹਿਬ ਦੇ ਤਤਕਾਲੀਨ ਜਥੇਦਾਰ ਸਿੰਘ ਸਾਹਿਬ ਜੋਗਿੰਦਰ ਸਿੰਘ ਜੀ ਨੇ ਜਦੋਂ ਕਾਰਵਾਈ ਕਰ ਕੇ ਉਸਨੂੰ  ਅਤੇ ਉਸਦੀ ਪੁਸ਼ਤ ਪਨਾਹ ਕਰ ਰਹੇ ਪੰਥ ਵਿਰੋਧੀ ਅਖਬਾਰ ਨੂੰ ਵੀ ਪੰਥ ਵਿਚੋਂ ਛੇਕ ਦਿੱਤਾ ਗਿਆ ਤਾਂ ਇਸ ਅਖਬਾਰ ਨੇ ਵੀ   ਇਕ ਵਿਸ਼ਵ ਸਿੱਖ ਸੰਮੇਲਨ ਬੁਲਾਣ ਦਾ ਨਾਟਕ ਰਚਿਆ।  ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉਸ ਸਮੇਂ ਦੇ ਆਨਰੇਰੀ ਮੁਖ ਸਕੱਤਰ ਸਰਦਾਰ ਮਨਜੀਤ ਸਿੰਘ ਕਲਕੱਤਾ ਨੇ ਇਸ ਬਾਰੇ ਆਪਣਾ ਅਧਿਕਾਰਕ ਪ੍ਰਤੀਕਰਮ ਦਿੰਦਿਆਂ ਕਿਹਾ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅਕਾਲ ਤਖਤ ਸਾਹਿਬ ਦੀ ਸਰਬਉਚੱਤਾ ਨੂੰ ਚੁਣੌਤੀ ਦੇਣ ਬਾਰੇ ਪਾਸ ਕੀਤੇ ਮਤਿਆਂ ਨੂੰ ਮੁੱਢੋਂ ਰੱਦ ਕਰਦੀ ਹੈ।  ਇਸ ਕਨਵੈਨਸ਼ਨ ਦੇ ਪ੍ਰਬੰਧਕਾਂ ਅਤੇ ਇਸ ਵਿਚ ਹਿੱਸਾ ਲੈਣ ਵਾਲੇ ਕਾਂਗਰਸ ਦੇ ਹੱਥਾਂ ਵਿਚ ਖੇਡ ਰਹੇ ਹਨ।  ਸ੍ਰੀ  ਅਕਾਲ ਤਖਤ ਦੀ ਅਥਾਰਟੀ ਨੂੰ ਸਿੱਧੀ ਚੁਣੌਤੀ ਦੇਣ ਵਾਲੇ ਇਨਾਂ ਅਖੌਤੀ ਬੁੱਧੀਜੀਵੀਆਂ ਨੂੰ ਕਿਸੇ ਵਾ ਸਿੱਖ ਸੰਸਥਾ, ਅਕਾਲੀ ਦਲਾਂ, ਆਲ ਇੰਡਿਆਂ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਗੁਰੱਪਾਂ, ਤਖਤ ਸਾਹਿਬਾਨਾ ਦੇ ਜਥੇਦਾਰ ਅਤੇ ਆਮ  ਸਿੱਖਾਂ ਨੇ ਮੂੰਹ ਨਹੀਂ ਲਾਇਆ।  ਇਸ ਅਖੌਤੀ ਵਿਸ਼ਵ ਸਿੱਖ ਕਨਵੈਨਸ਼ਨ ਵਿਚ ਸਿੱਖ ਸਿਧਾਂਤਾ ਨੂੰ ਤਿਲਾਂਜਲੀ ਦੇਣ ਵਾਲੇ ਮੁੱਠੀ ਭਰ ਆਗੁਆਂ ਨੇ ਹੀ ਭਾਗ ਲਿਆ ਅਤੇ ਪਰਦੇ ਪਿੱਛੇ ਇਸ ਦੀ ਅਸਲ ਸਰਪ੍ਰਸਤੀ ਕਾਂਗਰਸ ਸਰਕਾਰ ਨੇ ਕੀਤੀ।

ਅ¤ਜ ਵੀ ਕੁਝ ਵੀ ਨਹੀਂ ਬਦਲਿਆ। ਡਰਾਮੇ ਦਾ ਪਿਛੋਕੜ ਅਤੇ ਕਾਰਣ ਵੀ ਉਹੀ ਗੁਰੂ ਨਿੰਦਾ  ਹੈ।  ਭਾਗ ਲੈਣ ਵਾਲੇ ਪਾਤਰ ਵੀ ਉਹੀ ਨਾਟਕ ਬਾਜ਼ ਕਾਲੇ ਅਫ਼ਗਾਨੇ ਸਮਰਥਕ ਨਾਸਤਿਕ ਮਿਸ਼ਨਰੀ ਹਨ। ਸੱਦੇ ਜਾਣ ਵਾਲੇ ਪ੍ਰਸਤਾਵਿਤ ‘ਵਿਸ਼ਵ ਸਿੱਖ ਸੰਮੇਲਨ’ ਜਾਂ ‘ਸਰਬੱਤ ਖਾਲਸਾ’ ਵਿਚ ਕਿਸੇ ਵੀ ਤਖਤ ਸਾਹਿਬ ਦੀ ਸ਼ਮੂਲੀਅਤ ਨਹੀਂ।  ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਸ ਵਿਚ ਸਾਮਿਲ ਨਹੀਂ। ਗੁਰੂ ਕੀਆਂ ਲਾਡਲੀਆਂ ਫੌਜਾਂ ਨਿਹੰਗ ਜਥੇਬੰਦੀਆਂ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ, ਤਰਨਾ ਦਨ, ਹਰੀਆਂ ਬੇਲਾਂ, ਬਿਧੀ ਚੰਦੀਏ, ਸੁਰ ਸਿੰਘ ਵਾਲੇ , ਕੋਈ ਪੁਰਾਤਨ ਟਕਸਾਲ ਜਾਂ ਪੰਥਕ ਜਥੇਬੰਦੀ ਸ਼ਾਮਲ ਨਹੀਂ। ਅਤੇ ਇਸ ਇਕੱਠ ਦਾ ਨਿਸਾਨਾ ਅਤੇ ਮਕਸਦ ਗੁਰੂ ਨਿੰਦਕਾ, ਨਾਸਤਿਕਾਂ ਅਤੇ ਪੰਥ ਚੋਂ ਛੇਕੇ ਹੋਏ ਪੰਥ ਦੋਖੀਆਂ ਨੂੰ ਸਨਮਾਨ ਦੇਣਾ।  1984 ਦੇ ਸਾਕਾ ਨੀਲਾ ਤਾਰਾ ਨੇ ਸ੍ਰੀ ਅਕਾਲ ਤਖਤ ਸਾਹਿਬ ਦੀ ਇਮਾਰਤ ਨੂੰ ਤਾਂ ਢਾਹ ਢੇਰੀ ਕਰ ਦਿੱਤਾ ਸੀ ਪਰ ਇਹ ਅਸਹਿ ਅਤੇ ਅਕਹਿ ਘੱਲੂਘਾਰਾ ਸ੍ਰੀ ਅਕਾਲ ਤਖਤ ਸਾਹਿਬ ਦੇ ਸਿਧਾਂਤ, ਇਸ ਦੇ ਹੁਕਮ ਅਤੇ ਸ਼ਕਤੀ ਨੂੰ ਨਾ ਤਬਾਹ ਕਰ ਸਕਿਆ। ਵਕਤ ਦੀ ਹਕੂਮਤ ਦੇ ਸਰਬਉੱਚ ਕਾਰਕੁਨਾਂ ਨੂੰ ਵੀ  ਇਸ ਦੇ ਸਨਮੁਖ ਪੇਸ਼ ਹੋਣਾ ਪਿਆ। ਪਰ ਹੁਣ ਸਿੱਧਾ ਨਿਸ਼ਾਨਾ ਹੈ ਸ੍ਰੀ ਅਕਾਲ ਤਖਤ ਸਾਹਿਬ ਦੇ ਰੁਤਬੇ ਅਤੇ ਹੁਕਮਨਾਮੇ ਦੀ ਪ੍ਰੰਪਰਾ ਨੂੰ ਢਾਹ ਢੇਰੀ ਕਰਨਾ ਹੈ।  ਇਸ ਮਕਸਦ ਲਈ ਤਰੀਕਾ ਵਰਤਿਆ ਗਿਆ ਹੈ ਸ੍ਰੀ ਅਕਾਲ ਤਖਤ ਸਾਹਿਬ ਦੇ ਸਨਮੁਖ ਪੇਸ਼ ਹੋਣ ਤੋਂ ਇਨਕਾਰ ਕਰਣ ਦਾ ਡਰਾਮਾ ਕਰਨਾ ਅਤੇ ਫਿਰ ਸ੍ਰੀ ਅਕਾਲ ਤਖਤ ਸਾਹਿਬ ਤੋਂ ਪੰਥਕ ਪ੍ਰੰਪਰਾਵਾਂ ਮੁਤਾਬਕ ਜਾਰੀ ਕੀਤੇ ਹੁਕਮਨਾਮੇ ਅਤੇ ਕੀਤੀ ਕਾਰਵਾਈ ਪ੍ਰਤੀ ਦਿੱਲੀ ਗੁਰਦੁਆਰਾ ਕਮੇਟੀ ਦੀ ਸਟੇਜ ਤੋ ਤਰਸੇਮ ਸਿੰਘ ਅਤੇ ਜਗਤਾਰ ਸਿੰਘ ਜਾਚਕ ਦੀ ਅਗਵਾਈ ਵਿਚ ‘ਤੂਫ਼ਾਨੇ ਬਦ-ਤਮੀਜ਼ੀ’ ਦਾ ਪ੍ਰਚਾਰ  ਕੀਤਾ ਜਾਣਾ।  ਸੋ ਇਹ ਸਪਸ਼ਟ ਹੈ ਕਿ ਦਿੱਲੀ ਕਮੇਟੀ ਵਲੋਂ ਪ੍ਰਸਤਾਵਿਤ ਸੰਮੇਲਨ ਸ੍ਰੀ ਅਕਾਲ ਤਖਤ ਸਾਹਿਬ ਦੇ ਵਿਰੁੱਧ ਵੱਡੀ ਸਾਜ਼ਿਸ਼ ਦਾ ਹਿੱਸਾ ਹੈ ਅਤੇ ਆਉਣ ਵਾਲੇ ਇਤਿਹਾਸ ਵਿਚ ਇਹ ਕਾਰਵਾਈ ਇਕ ਕਲੰਕ ਦੇ ਰੂਪ ਵਿਚ ਦਰਜ ਕੀਤੀ ਜਾਏਗੀ।

 

Leave a Reply

Your email address will not be published. Required fields are marked *