Editorial June 2010 – ਘੱਲੂਘਾਰਾ ਮਿਉਜ਼ੀਅਮ

ਘੱਲੂਘਾਰਾ ਮਿਉਜ਼ੀਅਮ

ਸ੍ਰ ਗੁਰਚਰਨਜੀਤ ਸਿੰਘ ਲਾਂਬਾ

 
‘ਹਾਲੋਕਾਸਟ’ ਜਾਂ ਘੱਲੂਘਾਰਾ  ਹਰ ਜ਼ਿੰਦਾ ਕੌਮ ਦੀ ਖੀਣੀ ਹੈ, ਉਸਦੀ ਹੋਣੀ ‏ ਹੈ, ਉਸਦੀ ਨਿਯਤੀ ਹੈ।  ਰੰਬੀਆਂ ਨਾਲ ਖੋਪਰ ਲਹਿੰਦੇ ਜਾਂ, ਤਕਦੀਰ ਬਦਲਦੀ ਕੌਮਾਂ ਦੀ।  ਹਰ ਕੌਮ ਦਾ ਇਹ ਬੁਨਿਆਦੀ ਹੱਕ ‏ ‏ਹੈ ਕਿ ਉਹ ਆਪਣੇ ਨਾਲ ਹੋਈਆਂ ਜ਼ਿਆਦਤੀਆਂ, ਵਧੀਕੀਆਂ, ਕੁਰਬਾਨੀਆਂ ਅਤੇ ਵਾਰਦਾਤਾਂ ਨੂੰ ਇਤਿਹਾਸ ਦੇ ਸੁਨਹਿਰੀ ਪਤਰਿਆਂ ਵਿਚ ਸਾਂਭੇ, ਉਹਨਾਂ ਦੀਆਂ ਯਾਦਗਾਰਾਂ ਕਾਇਮ ਕਰੇ ’ਤੇ ਇਸ ਵੱਡਮੁੱਲੇ ਵਿਰਸੇ ਨੂੰ ਆਉਣ ਵਾਲੀਆਂ ਪੀੜੀਆਂ ਲਈ ਸੁਰਖਿਅਤ ਕਰੇ।

ਸਿੱਖ ਇਤਿਹਾਸ ਤਾਂ ‏ ਹੈ ਹੀ ਘੱਲੂਘਾਰਿਆਂ ਨਾਲ ਸਰਾਬੋਰ। ਦੁਨੀਆ ਦੇ ਇਤਿਹਾਸ ਵਿਚ ਸ਼ਹਾਦਤ ਦਾ ਕੋਈ ਐਸਾ ਤਰੀਕਾ-ਕਾਰ ਨਹੀਂ ਜੋ ਸਿੰਘਾਂ ਨੇ ਆਪਣੇ ਤਨ ਤੇ ਨਹੀਂ ਹੰਢਾਇਆ। ਸਿੱਖ ਪੰਥ ਦੇ ਸ਼੍ਰੋਮਣੀ ਇਤਿਹਾਸਕਾਰ ਸਰਦਾਰ ਰਤਨ ਸਿੰਘ ਭੰਗੂ ਪ੍ਰਾਚੀਨ ਪੰਥ ਪ੍ਰਕਾਸ਼ ਵਿਚ ਅੰਕਤ ਕਰਦੇ ਹਨ,

ਕਈ ਚਰਖ ਕਈ ਫਾਂਸੇ ਮਾਰੇ। ਕਈ ਤੋਪਨ ਕਈ ਛੁਰੀ ਕਟਾਰੇ।
ਕਈਅਨ ਕੇ ਸਿਰ ਮੁੰਗਲੀ ਕੁੱਟੇ। ਕਈ ਡੋਬੇ ਕਈ ਘਸੀਟ ਸੁ ਸੁੱਟੇ।
ਦੱਬੇ ਟੰਗੇ ਬੰਦੂਖਨ ਦਏ ਮਾਰ। ਕਉਣ ਗਨੇ ਜੇ ਮਾਰੇ ਹਜਾਰ।
ਪਾਂਤ ਪਾਂਤ ਕਈ ਪਕੜਿ ਬਹਾਏ। ਸਾਥ ਤੇਗਨ ਕੇ ਸੀਸ ਉਡਵਾਏ।4।
ਕਿਸੇ ਹੱਥ ਕਿਸੈ ਟੰਗ ਕਟਵਾਇ। ਅੱਖ ਕਢ ਕਿਸੈ ਖੱਲ ਕਢਵਾਇ।
ਕੇਸਨ ਵਾਲੇ ਜੋ ਨਰ ਹੋਈ। ਬਾਲ ਬਿਰਧ ਲੱਭ ਛਡੈ ਨ ਕੋਈ।5।

ਸਾਹਿਬ ਸ੍ਰੀ ਗਰੂ ਅਰਜਨ ਦੇਵ ਜੀ ਦੀ ਸ਼ਹਾਦਤ ਤੋਂ ਆਰੰਭ ਹੋ ਕੇ 1984 ਤਕ ਦੇ ਸਿ¤ਖ ਲਹਿਰ ਦੇ ਸਮੁੱਚੇ ਘੱਲੂਘਾਰਿਆਂ ਦੀ ਵਿਸ਼ਵ ਪੱਧਰੀ ਯਾਦਗਾਰ ਕਾਇਮ ਕਰਨਾ ਸਮੇਂ ਦੀ ਲੋੜ  ਵੀ ‏ ਹੈ ਅਤੇ ਮੰਗ ਵੀ। ਪਰ ਕੀ ਇਹ ਸੰਭਵ ਹੋ ਸਕੇਗਾ? 

1984 ਦੇ ਘੱਲੂਘਾਰੇ  ਦਾ ਸਫ਼ਰ 12 ਜੂਨ ਤੋਂ 6 ਜੂਨ ਦਾ ‏ਹੈ।  ਪੰਡਿਤ ਜਵਾਹਰ ਲਾਲ ਨਹਿਰੂ ਦੇ ਰਾਜ ਕਾਲ ਵਿਚ 12 ਜੂਨ, 1960 ਨੂੰ ਆਜ਼ਾਦ ਭਾਰਤ ਦੀ ਰਾਜਧਾਨੀ ਦਿੱਲੀ  ਵਿਚ ਸ਼ਰੇਆਮ ਅਤੇ ਦਿਨ ਦਿਹਾੜੇ ਜਿਸ ਤਰਾਂ ਸਿੱਖਾਂ ਨੂੰ ਚੁਣ ਚੁਣ ਕੇ ਤਸ਼ੱਦਦ ਦਾ ਸ਼ਿਕਾਰ ਬਣਾਇਆ ਗਿਆ ਉਸਦੀ ਕੋਈ ਹੋਰ ਮਿਸਾਲ ਨਹੀਂ ਮਿਲਦੀ। ਪੰਜਾਬੀ ਸੂਬੇ ਦੀ ਲਹਿਰ ਨੂੰ ਕੁਚਲਣ ਲਈ ਦਿੱਲੀ ਸਟੇਸ਼ਨ ਤੋਂ ਲੈ ਕੇ ਸੀਸ ਗੰਜ ਸਾਹਿਬ ਤਕ ਅਤੇ ਦੂਸਰੇ ਪਾਸੇ ਲਾਲ ਕਿਲੇ ਤੋਂ ਫ਼ਤਹਿ ਪੁਰੀ ਦੇ ਵਿਚਕਾਰ ਪੈਦਲ, ਹੋਟਲਾਂ ਵਿਚ ਰੋਟੀ ਖਾਂਦੇ, ਬੱਸਾਂ ਵਿਚ ਸਫ਼ਰ ਕਰਦੇ  ਜਿ¤ਥੇ ਵੀ ਕੋਈ ਪੱਗ ਵਾਲਾ ਸਿੱਖ ਮਿਲ ਗਿਆ ਉਸ ਨੂੰ ਪੁਲਿਸ ਦੇ ਅੰਨੇ ਕਹਿਰ ਦਾ ਸਾਹਮਣਾ ਕਰਨਾ ਪਿਆ। ਇਸ ਵਿਚ ਸਰਦਾਰ ਹਰਬੰਸ ਸਿੰਘ ਅਤੇ ਤਿੰਨ ਹੋਰ ਸਿੰਘ ਸ਼ਹੀਦ ਹੋਏ। 12 ਜੂਨ ਨੂੰ 6 ਜੂਨ ਦੀ ਇਕ ਛੋਟੇ ਪੱਧਰ ਦੀ ਰਿਹਰਸਲ ਹੀ ਕਿਹਾ ਜਾ ਸਕਦਾ ‏ਹੈ। ਭਾਰਤ ਦੇ ਧਰਮ ਨਿਰਪੱਖ ਗਣਰਾਜ ਬਣਨ ਦੇ ਦੱਸ ਸਾਲ ਦੇ ਅੰਦਰ ਹੋਏ ਇਸ ਦਰਦਨਾਕ ਸਾਕੇ ਨੇ ਪੰਚ ਸ਼ੀਲ ਦੇ ਕਬੂਤਰ ਨੂੰ ਵੀ ਸ਼ਰਮਸਾਰ ਅਤੇ ਤਾਰ-ਤਾਰ ਕਰ ਦਿੱਤਾ। ਪਰ ਜਾਪਦਾ ‏‏ਹੈ ਜਾਂ ਤਾਂ  ਸਿੱਖ ਵਿਸ਼ਾਲ ਹਿਰਦੇ ਦੇ ਮਾਲਕ ਹਨ ਤੇ ਜਾਂ ਐਸ਼ੋ ਇਸ਼ਰਤ ਦੀ ਘੂਕ ਨੀਂਦਰ ਵਿਚ ਸੁੱਤੇ ਹਨ ਕਿ ਪੰਜਾਹ ਸਾਲ ਪਹਿਲਾਂ ਵਾਪਰੇ ਇਸ ਸਾਕੇ ਨੂੰ ਬਿਲਕੁਲ ਹੀ ਭੁਲਾ ਬੈਠੇ ਹਨ। ਦਿੱਲੀ ਦੇ ਕਿਸੇ ਸੀਨੀਅਰ ਅਕਾਲੀ ਆਗੂ ਨੂੰ ਪੁਛਿਆ ਕਿ ਇਸ ਮਹੀਨੇ 12 ਜੂਨ ਦੀ ‘ਗੋਲਡਨ ਜੁਬਲੀ’ ‏ਹੈ,  ਇਸ ਬਾਰੇ ਕੀ ਵਿਸ਼ੇਸ਼ ਪਰੋਗਰਾਮ ਉਲੀਕਿਆ ‏ਹੈ? ਕਹਿਣ ਲੱਗੇ, ‘ਇਸ ਦਿਨ ਕੀ ਹੋਇਆ ਸੀ?’ 12 ਜੂਨ ਨੂੰ ਭੁਲਾੳਗੇ ਤਾਂ 6 ਜੂਨ ਨੂੰ ਨਹੀਂ ਰੋਕ ਸਕੋਗੇ।

ਇਸਦੇ ਵਿਪਰੀਤ ਯਹੂਦੀਆਂ ਦੀ ਮਿਸਾਲ ਸਾਡੇ ਸਾਹਮਣੇ ‏ਹੈ। ਪਿਛਲੀ ਸਦੀ ਵਿਚ ਉਹਨਾਂ ਤੇ ਕਹਿਰ ਬਰਪਿਆ। ਤਸ਼ੱਦਦ ਹੋਏ। ਪਰ ਸ਼ਾਇਦ ਹੀ ਯੂਰਪ ਜਾਂ ਅਮਰੀਕਾ ਦਾ ਕੋਈ ਸ਼ਹਿਰ ਹੋਏਗਾ ਜਿਸ ਵਿਚ ਯਹੂਦੀਆਂ ਨੇ ਬਹੁਤ ਹੀ ਵ¤ਡੀ ਪੱਧਰ ਦੇ ਸਾਨਦਾਰ ਹਾਲੋਕਾਸਟ ਮਿਉਜ਼ੀਅਮ ਜਾਂ ਇਸ ਦੀ ਯਾਦਗਾਰ ਨਹੀਂ ਕਾਇਮ ਕੀਤੀ। ਇਹ ਮਿਉਜ਼ੀਅਮ ਆਫ਼ ਟੌਲਰੈਂਸ ਜਾਂ ਪੀਸ ਮਿਉਜੀਅਮ ਦੇ ਨਾਂਅ ਥੱਲੇ ਬਹੁਤ ਹੀ ਵੱਡੇ ਮਿਉਜ਼ੀਅਮ ਕਾਇਮ ਕੀਤੇ ਗਏ ਹਨ ਅਤੇ ਇਹਨਾਂ ਵਿਚ ਆਵਾਜ਼ ਅਤੇ ਫਿਲਮ ਰਾਹੀਂ ਉਹਨਾਂ ਤੇ ਹੋਏ ਕਹਿਰ ਨੂੰ ਬਾਖ਼ੂਬੀ ਦਰਸਾਇਆ ਗਿਆ ‏ ਹੈ ਇਸ ਵਿਚ ਛੋਟੇ ਤੋਂ ਛੋਟੇ ਵਾਕਏ ਨੂੰ ਵੀ ਪੂਰੇ ਵਿਸਥਾਰ ਸਾਹਿਤ ਅੰਕਤ ਕੀਤਾ ਗਿਆ ‏ ਹੈ ।   ਨਾਲ ਹੀ ਇਹਨਾਂ ਸਾਕਿਆਂ ਅਤੇ ਘੱਲੂਘਾਰਿਆਂ ਵਿਚ ਮਾਰੇ ਗਏ ਜਾਂ ਜ਼ਖਮੀ ਹੋਏ ਵਿਅਕਤੀਆਂ ਦਾ ਵੇਰਵਾ ਵੀ ਰਿਕਾਰਡ ਕੀਤਾ ਗਿਆ ‏ਹੈ। ਇਹਨਾਂ ਅਜਾਇਬ ਘਰਾਂ ਵਿਚ ਪਹੁੰਚਣ ਵਾਲੇ ਹਰ ਵਿਅਕਤੀ ਤੇ ਇਹਨਾਂ ਕਲਾਕ੍ਰਿਤੀਆਂ ਨੂੰ ਵੇਖਣ ਉਪਰੰਤ ਅਜਬ ਭਾਵਨਾਵਾਂ ਅਤੇ ਯਾਦਗਾਰਾਂ ਆਪਣੇ ਹਿਰਦੇ ਵਿਚ ਉੱਕਰੀਆਂ ਮਹਿਸੂਸ ਕਰਦਾ‏ ‏ਹੈ।

20 ਜੂਨ, 1756 ਨੂੰ ਕਲਕੱਤੇ ਵਿਚ ਸਿਰਾਜੁਦੌਲਾ ਦੇ ਸਿਪਾਹੀਆਂ ਵਲੋਂ ਫ਼ੋਰਟ ਵਿਲਿਅਮ ਦੇ ਗਾਰਡ ਰੂਮ ਦੇ ਛੋਟੇ ਜਿਹੇ ਕਮਰੇ ਵਿਚ 146 ਅੰਗਰੇਜ਼ਾਂ ਅਤੇ ਯੂਰਪ ਵਾਸੀਆਂ ਨੂੰ ਤੁੰਨਣ ਦੇ ਬਾਅਦ ਉਹਨਾਂ ਵਿਚੋਂ 123 ਦੀ ਮੌਤ ਹੋ ਗਈ। ਇਹ ਯਾਦਗਾਰ ਕਲਕੱਤੇ ਵਿਚ ਹਾਲੇ ਵੀ ਕਾਇਮ ‏ਹੈ। 

ਵੈਸੇ ਤਾਂ ਸ੍ਰੀ ਦਰਬਾਰ ਸਾਹਿਬ ਵਿਚ ਵੀ ਇਕ ਮਿਉਜ਼ੀਅਮ ਕਾਇਮ ‏ਹੈ ।  ਇਸੇ ਤਰਾਂ ਕਈ ਹੋਰ ਇਤਿਹਾਸਕ ਗੁਰਦੁਆਰਾ ਸਾਹਿਬ ਵਿਚ ਵੀ ਕੁਝ ਮਿਉਜ਼ੀਅਮ ਬਣਾਏ ਗਏ ਹਨ ਪਰ ਨਾ ਤਾਂ ਇਹ ਵਿਸ਼ਵ ਪੱਧਰ ਦੇ ਹਨ ਅਤੇ ਨਾ ਹੀ ਗ਼ੈਰ ਸਿੱਖਾਂ ਦੀਆਂ ਬੋਧਿਕ ਲੋੜਾਂ ਪੂਰੀਆਂ ਕਰਣ ਦੇ ਸਮਰ¤ਥ ਹੀ ਹਨ। ਉਂਝ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ 1984 ਦੇ ਘੱਲੂਘਾਰੇ ਦੀ ਯਾਦਗਾਰ ਸਥਾਪਤ ਕਰਣ ਦਾ ਮਤਾ ਪਾਸ ਕੀਤਾ ਹੋਇਆ ‏ਹੈ।  ਪਰ ਪੈਰਵਾਈ ਅਤੇ ਕਾਰਵਾਈ ਦੀ ਹੋਂਦ ਵਿਚ ਇਹ ਮਤੇ ਕੇਵਲ ਕਾਗਜ਼ਾਂ ਦੀ ਸ਼ੋਭਾ ਵਧਾਣ ਤਕ ਸੀਮਤ ਰਹਿੰਦੇ ਹਨ।

1972 ਵਿਚ ਪੰਜਾਬ ਦੇ ਸਰਕਾਰੀ ਅਦਾਰੇ  ਮਾਰਕਫ਼ੈਡ ਦੇ ਚੇਅਰਮੈਨ ਸਰਦਾਰ ਤਰਲੋਚਨ ਸਿੰਘ ਵਲੋਂ ਸ਼ਹੀਦਾਂ ਦੀ ਯਾਦ ਵਿਚ ਇਕ ਕੈਲਂਡਰ ਛਪਵਾਇਆ ਗਿਆ ਜਿਸ ਵਿਚ ਭਾਈ ਤਾਰੂ ਸਿੰਘ, ਭਾਈ ਸੁਬੇਗ ਸਿੰਘ ਸ਼ਾਹਬਾਜ਼ ਸਿੰਘ, ਭਾਈ ਮਨੀ ਸਿੰਘ ਅਤੇ ਭਾਈ ਮਤੀ ਦਾਸ  ਆਦਿ ਦੀਆਂ ਸ਼ਾਨਦਾਰ   ਤਸਵੀਰਾਂ ਸਨ। ਪਾਰਲੀਮੈਂਟ ਵਿਚ ਕਸ਼ਮੀਰ ਦੇ ਮੈਂਬਰ ਸ਼ਮੀਮ ਅਹਿਮਦ ਸ਼ਮੀਮ ਨੇ ਇਸ ਤੇ ਇਤਰਾਜ਼ ਪ੍ਰਗਟ ਕੀਤਾ ਕਿ ਇਹ ਤਸਵੀਰਾਂ ਇਕ ਫ਼ਿਰਕੇ ਦੇ ਖਿਲਾਫ਼ ਨਫ਼ਰਤ ਪੈਦਾ ਕਰਦੀਆਂ ਹਨ। ਇਸ ਤੇ ਤਤਕਾਲੀਨ ਪ੍ਰਧਾਨ ਮੰਤਰੀ ਸ਼੍ਰੀ ਮਤੀ ਇੰਦਰਾ ਗਾਂਧੀ ਨੇ ਬੜੇ ਗੁੱਸੇ ਵਿਚ ਕਿਹਾ ਉਹ ਇਹੋ ਜਹੀਆਂ ਤਸਵੀਰਾਂ ਨਹੀਂ ਵੇਖਣਾ ਚਾਹੁੰਦੇ।  ਪਾਰਲੀਮੈਂਟ ਵਿਚ ਪ੍ਰਧਾਨ ਮੰਤਰੀ ਦੇ ਇਸ ਬਿਆਨ ਨਾਲ ਹਾਲਾਤ ਕਾਫ਼ੀ ਗੰਭੀਰ ਹੋ ਗਏ । ਪਰ ਉਸ ਸਮੇਂ ਸਪੀਕਰ ਸਰਦਾਰ ਗੁਰਦਿਆਲ ਸਿੰਘ ਢਿੱਲੋਂ ਸਨ। ਉਹਨਾਂ ਨੇ ਬੜੇ ਹੀ ਠੱਰਮੇਂ ਪਰ ਦ੍ਰਿੜਤਾ ਨਾਲ ਕਿਹਾ ਕਿ ਮੈਡਮ!  ਇਹ ਸਿੱਖ ਕੌਮ ਦਾ ਜ਼ਿੰਦਾ ਇਤਿਹਾਸ ‏ ਹੈ,  ਇਸਨੂੰ ਮਿਟਾਇਆ ਨਹੀਂ ਜਾ ਸਕਦਾ।  ਪਰ ਜਿਸ ਤੇ ਦੇਸ਼ ਦੇ ਪ੍ਰਧਾਨ ਮੰਤਰੀ ਦੀ ਹੀ ਕ੍ਰੂਰ ਦ੍ਰਿਸ਼ਟੀ ਪੈ ਜਾਏ ਉਹ ਵਿਚਾਰਾ ਕੈਲੰਡਰ ਵੀ ਕਿਵੇਂ ਬਚ ਸਕਦਾ ਸੀ। ਪਾਰਲੀਮੈਂਟ ਵਿਚ ਸਰਕਾਰ ਵਲੋਂ ਮਾਰਕਫ਼ੈਡ ਦਾ ਇਹ ਕੈਲੰਡਰ ਬੈਨ ਕਰਣ ਦਾ ਐਲਾਨ ਕਰ ਦਿੱਤਾ ਗਿਆ।  ਪਰ ਇਸ ਤੋਂ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਆਪਣਾ ਕੌਮੀ ਫ਼ਰਜ਼ ਪਛਾਣਿਆ ਅਤੇ ਮੁੜ ਉਹੀ ਕੈਲੰਡਰ ਵੱਡੀ ਗਿਣਤੀ ਵਿਚ ਛਪਵਾ ਕੇ ਸਾਰੇ ਸੰਸਾਰ ਵਿਚ ਵੰਡਿਆ।

ਉਲਟੇ ਹੋਰ ਜ਼ਮਾਨੇ ਆਏ, ਕਾਂ ਲਗੜ ਨੂੰ ਮਾਰਨ ਲੱਗੇ, ਚਿੜੀਆਂ ਜੱਰੇ ਢਾਏ। ਹੋਰ ਤਾਂ ਹੋਰ ਸ਼੍ਰੋਮਣੀ ਕਮੇਟੀ ਵਲੋਂ ਛਪੇ ਵਾਈਟ ਪੇਪਰ  ਮੁਤਾਬਕ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਰੇਲਵੇ ਸਟੇਸ਼ਨ ਤੇ ਲਗੀ ਗੁਰੂ ਰਾਮ ਦਾਸ ਜੀ ਦੀ ਤਸਵੀਰ ਦੀ ਬੇ-ਹੁਰਮਤੀ ਕਰਣ ਵਾਲੇ ਹਰਬੰਸ ਲਾਲ ਖੰਨਾ ਦੀ ਯਾਦਗਾਰ ਵੀ ਅੰਮ੍ਰਿਤਸਰ ਵਿਚ ਕਾਇਮ ‏ਹੈ।  ਹੁਣ ਤਾਂ ਇਸ ਤਰਾਂ ਜਾਪਦਾ ‏ਹੈ ਜਿਵੇਂ ਮਜ਼ਲੂਮ ਨਾਲੋਂ ਜ਼ਾਲਮ ਨੂੰ, ਮਕਤੂਲ ਨਾਲੋਂ ਕਾਤਲ ਨੂੰ ਅਤੇ ਦਬੇ ਕੁਚਲੇ ਅਤੇ ਲਿਤਾੜੇ ਹੋਏ ਦੇ ਉਤੇ ਸਵਾਰ ਹੋਏ ‘ਵਿਚਾਰੇ’ ਨੂੰ ਹਮਦਰਦੀ ਅਤੇ ਧਰਵਾਸ ਦੀ ਵ¤ਧ ਲੋੜ ‏ਹੈ। ਦੂਜੇ  ਵਿਸ਼ਵ ਯੁਧ ਦੌਰਾਨ ਕਿਸੇ ਜੰਗੀ ਕੈਦੀ ਨੂੰ ਫ਼ੌਜੀਆਂ ਦੇ ਹਵਾਲੇ ਕਰ ਦਿੱਤਾ ਗਿਆ ਕਿ ਇਸ ਨੂੰ ਪਹਾੜੀਆਂ ਦੇ ਪਾਰ ਲਿਜਾ ਕੇ ਗੋਲੀ ਮਾਰ ਦਉ। ਜਦੋਂ ਇਹ ਫੌਜੀ ਉਸ ਕੈਦੀ ਨੂੰ ਉਸ ਬਿਖੜੇ ਪੈਂਡੇ ਤੇ ਲਿਜਾ ਰਹੇ ਸਨ ਤਾਂ ਉਸ ਨੇ ਕਿਹਾ ਕਿ ਭਾਈ! ਤੁਸੀਂ ਮੈਨੂੰ ਗੋਲੀ ਹੀ ਮਾਰਨੀ ‏ਹੈ ਇ¤ਥੇ ਹੀ ਮਾਰ ਦਉ। ਐਡੀ ਦੂਰ ਕਿਉਂ ਧਰੀਕ ਕੇ ਲਿਜਾ ਰਹੇ ਹੋ? ਉਹ ਫੌਜੀ ਬੋਲਿਆ, ਬਹੁਤਾ ਬਕਣ ਦੀ ਲੋੜ ਨਹੀਂ। ਤੈਨੂੰ ਆਪਣੀ ਪਈ ‏ਹੈ, ਸਾਡੇ ਬਾਰੇ ਵੀ ਸੋਚ। ਤੂੰ ਤੇ ਜਾਣਾ ਹੀ ਜਾਣਾ ਹੈ, ਅਸੀਂ ਤੇ ਵਾਪਸ ਵੀ ਆਣਾ ਹੈ।

ਕਿਤਨੀ ‏ਹੈਰਾਨੀ ਦੀ ਗੱਲ ਹੈ ਕਿ ਅੰਗਰੇਜ਼ਾਂ ਦੀ ਗੁਲਾਮੀ ਵੇਲੇ ਪੰਜਾਬ ਦੇ ਸਕੂਲਾਂ ਵਿਚ ਸ਼ਾਹ ਮੁਹੰਮਦ ਦੀ ਅੰਗਰੇਜ਼ਾਂ ਅਤੇ ਸਿੰਘਾਂ ਦੀ ਜੰਗ ਦੀ ਵਾਰ ਕੋਰਸ ਵਿਚ ਪੜਾਈ ਜਾਂਦੀ ਸੀ, ਸ਼ਾਹ ਮੁਹੰਮਦਾ ਸਿੰਘਾਂ ਨੇ ਗੋਰਿਆਂ ਦੇ, ਵਾਂਗ ਨਿੰਬੂਆਂ ਲਹੂ ਨਿਚੋੜ ਸੁਟੇ।  ਕੀ ਅੱਜ ਇਹ ਸੋਚਿਆ ਵੀ ਜਾ ਸਕਦਾ ‏ ਹੈ ਕਿ ਦਰਬਾਰ ਸਾਹਿਬ ਤੇ ਹੋਏ ਸਾਕਾ ਨੀਲਾ ਤਾਰਾ ਦੀ ਵਾਰ ਕਦੇ ਪੰਜਾਬ ਦੇ ਸਕੂਲਾਂ ਵਿਚ ਪੜਾਈ ਜਾ ਸਕੇ? ਕੀ ਇਹ ਅੰਗਰੇਜ਼ਾਂ ਦੀ ਫ਼ਰਾਖ਼ਦਿਲੀ ਸੀ ਜਾਂ ਉਹਨਾਂ ਦੀ ਰਾਜਨੀਤਕ-ਕੂਟਨੀਤਕ ਦੂਰਦ੍ਰਿਸ਼ਟੀ? ਇਕ ਗੱਲ ਤਾਂ ਸਪਸ਼ਟ ‏ ਹੈ ਕਿ ਅੰਗਰੇਜ਼ ਸਿ¤ਖ ਫ਼ੌਜੀਆਂ ਨੂੰ ਸਿੱਖ ਧਰਮ ਵਿਚ ਪਰਪੱਕ ਕਰ ਕੇ ਫ਼ਿਰ ਧਰਮ ਦੀ ਸੌਂਹ ਚੁਕਾਕੇ ਵਫ਼ਾਦਾਰੀ ਹਾਸਿਲ ਕਰਦੇ ਸਨ।

ਸੋ ਅੱਜ ਲੋੜ ‏ ਹੈ ਕਿ ਪਾਰਟੀ ਪੱਧਰ ਅਤੇ ਨੀਵੀਂ ਰਾਜਨੀਤੀ ਤੋਂ ਉੱਤੇ ਉਠ ਕੇ ਸਮੁੱਚੀ ਲੀਡਰਸ਼ਿਪ ਆਪਣਾ ਕੌਮੀ ਫ਼ਰਜ਼ ਪੂਰਾ ਕਰੇ ਅਤੇ ਇਕ ਵਿਸ਼ਵ ਪੱਧਰ ਦੇ  ‘ਹਾਲੋਕਾਸਟ’ ਜਾਂ ਘੱਲੂਘਾਰਾ  ਮਿਉਜ਼ਿਅਮ ਦੀ ਕਾਇਮੀ ਲਈ ਗੰਭੀਰਤਾ ਨਾਲ ਯਤਨ ਕਰੇ ਤਾਂ ਕਿ ਜਾਣ ਬੁਝ ਕੇ ਗੰਧਲੇ ਕੀਤੇ ਸਿੱਖ ਅਕਸ ਨੂੰ ਨਿਰਮਲ ਕੀਤਾ ਜਾ ਸਕੇ।

Leave a Reply

Your email address will not be published. Required fields are marked *