Editorial February 2011 – ਮਸਲਾ ‘ਕਲ-ਕੀ-ਧਰ’ ਦੀ ਕਲਗੀ ਦਾ!

ਮਸਲਾ ‘ਕਲ-ਕੀ-ਧਰ’ ਦੀ ਕਲਗੀ ਦਾ!

ਜਾਪਦਾ ਹੈ ਕਿ ਪੰਥਕ ਅਤੇ ਕੌਮੀ ਪਿੜ ਵਿਚ ਨਮੌਸ਼ੀ  ਦਾ ਦੌਰ ਅਤੇ ਪੰਧ ਹਾਲੇ ਮੁਕਿਆ ਨਹੀਂ।  ਆਪਣੇ ਸ਼ਾਹੀ ਅਮੀਰ ਵਿਰਸੇ, ਵਿਰਾਸਤ, ਗੁਰੂ ਸਾਹਿਬਾਨ ਅਤੇ ਸਿਖ ਇਤਿਹਾਸ ਦੀਆਂ ਅਨਮੋਲ ਨਿਸ਼ਾਨੀਆਂ ਪ੍ਰਤੀ ਉਦਾਸੀਨਤਾ ਅਤੇ  ਉਪਰਾਮਤਾ ਨਾਲ ਪੂਰੀ ਤਰਾਂ ਕੀਤੀ ਬੇਕਦਰੀ ਅਤੇ ‘ਅਜ਼ਮਤ ਰੇਜ਼ੀ’ ਸ਼ਾਇਦ ਕਾਫ਼ੀ ਨਹੀਂ ਸੀ  ਕਿ ਹੁਣ ਕਲਜੁਗ ਦੀ ਧਰ ‘ਕਲ-ਕੀ-ਧਰ’ ਪਿਤਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ‘ਸ਼¤ਕੀ ਕਲਗੀ’ ਦੇ ਮਸਲੇ ਨਾਲ ਪੰਥ ਨੂੰ ਦੋਚਾਰ ਹੋਣਾ ਪੈ ਰਿਹਾ ਹੈ।  ਪੰਥ ਦੇ ਵਾਲੀ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਨਾਮ ਤੇ ਵਾਪਰੇ ਇਸ ਵਾਕਏ ਲਈ ਜੇਕਰ ਸਥਾਨ, ਸੰਸਥਾ ਅਤੇ ਸਮੇਂ ਨੂੰ ਵਾਚੀਏ ਤਾਂ ਇਹ ਹਾਲਾਤ ਦੀ ਗੰਭੀਰਤਾ ਨੂੰ ਉਜਾਗਰ ਕਰਦਾ ਹੈ।  ਖਾਲਸੇ ਦੀ ਪ੍ਰਭੁਸ¤ਤਾ ਦੇ ਸਰਵੁੱਚ ਅਤੇ  ਪਾਵਨਤਮ ਸਥਾਨ ਸ੍ਰੀ ਅਕਾਲ ਤਖਤ ਸਾਹਿਬ ਅਤੇ ਪੰਥ ਦੀ ਸਿਰਮੌਰ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ  ਸਿੱਧੇ ਅਸਿੱਧੇ ਰੂਪ ਵਿਚ ਸਹਿਯੋਗ ਪ੍ਰਾਪਤ ਕਰਕੇ ਇਸ ਸਾਜ਼ਿਸ਼ ਨੂੰ ਸਿਰੇ ਚੜਾਉਣ ਦੀ ਕੋਸ਼ਿਸ਼ ਅਤੇ ਇਸਦਾ ਤਕਰੀਬਨ ਤਕਰੀਬਨ ਕਾਮਯਾਬ ਹੋ ਜਾਣਾ ਬਹੁਤ ਹੀ ਗੰਭੀਰ ਹੈ ਅਤੇ ਇਸ ਨੂੰ ਕਤਈ ਨਜ਼ਰ ਅੰਦਾਜ਼ ਨਹੀਂ ਕੀਤਾ ਜਾ ਸਕਦਾ ਅਤੇ ਨਾ ਹੀ ਕਰਨਾ ਚਾਹੀਦਾ ਹੈ।  ਤਕਰੀਬਨ ਡੇਢ ਸਾਲ ਪਹਿਲਾਂ ਬੜੇ ਹੀ ਸ਼ਾਹਾਨਾ ਅਤੇ ਜੇਤੂ ਅੰਦਾਜ਼ ਵਿਚ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਕਲਗੀ ਐਲਾਨ ਕੇ ਇਸਨੂੰ ਇੰਗਲੈਂਡ? ਕੈਨੇਡਾ? ਤੋਂ ਲਿਆਂਦਾ ਗਿਆ।  ਪਰ ਇਸ ਦੇ ਲਿਆਉਣ ਦੀ ਸੇਵਾ ਕਰਣ ਵਾਲਿਆਂ ਨੇ ਇਸ ਦਾ ਸ੍ਰੋਤ ਜਾਂ ਇਸ ਦੇ ਅਸਲੀ ਹੋਣ ਦਾ ਨਾ ਤਾਂ ਕੋਈ ਸਬੂਤ ਜਾਂ ਦਸਤਾਵੇਜ਼  ਹੀ ਦਿੱਤਾ ਤੇ ਹੀ ਕੋਈ ਤੱਸਲੀਬਖਸ਼ ਬਿਆਨ ਹੀ ਦਿੱਤਾ।  ਹੋਰ ਤਾਂ ਹੋਰ ਗੁਰੂ ਗੋਬਿੰਦ ਸਿੰਘ ਜੀ ਦੀ ਕਹੀ ਜਾਂਦੀ ਇਸ ਕਲਗੀ ਨਾਲ ਸਬੰਧਤ ਹਰ ਵਿਅਕਤੀ ਅਤੇ ਧਿਰ ਨੇ ਆਪਾ ਵਿਰੋਧੀ ਅਤੇ ਵਖਰੇ ਵਖਰੇ ਬਿਆਨ ਦਿ¤ਤੇ ਜਾਂ ਮੌਨ ਧਾਰ ਲਈ ਹੈ।  ਇਸ ਨਾਲ ਇਹ ਸਾਰਾ ਮਸਲਾ ਗੁੰਝਲਦਾਰ ਅਤੇ ਸ਼ੱਕੀ ਬਣਦਾ ਗਿਆ ਅਤੇ ਇਸ ਨੇ ਸਿਖਾਂ ਦੀਆਂ ਧਾਰਮਿਕ ਭਾਵਨਾਵਾਂ ਨਾਲ ਪੂਰੀ ਤਰਾਂ ਖਿਲਵਾੜ ਕਰਣ ਵਿਚ ਕੋਈ ਕਸਰ ਨਾ ਛੱਡੀ। ਸਿੰਘ ਸਾਹਿਬ ਜਥੇਦਾਰ ਜੋਗਿੰਦਰ ਸਿੰਘ ਜੀ ਜਿਹਨਾਂ ਦੇ ਕਾਰਜ ਕਾਲ ਦੌਰਾਨ ਇਹ ਸ਼ੱਕੀ ਕਲਗੀ ਮੰਗਵਾਈ ਗਈ ਜਦੋਂ ਉਹਨਾਂ ਨੂੰ ਇਸ ਬਾਰੇ ਦਸ¤ਣ ਦੀ ਬੇਨਤੀ ਕੀਤੀ ਗਈ ਤਾਂ ਉਹਨਾਂ ਦਾ ਜਵਾਬ ਸੀ ਕਿ ‘ਇਸ ਬਾਰੇ ਮੈਂ ਕੁਝ ਵੀ ਨਹੀਂ ਕਹਿਣਾ’ ।  ਸੱਚ ਦੇ ਮੁਜੱਸਮੇ ਵਿਚ ਭੇਂਟ ਕੀਤੀ ਜਾਣ ਵਾਲੀ ਵਸਤੂ ਦੀ ਘੜੀ ਗਈ ਕਹਾਣੀ ਹੀ ਸੱਚ ਦੇ ਨੇੜੇ ਤੇੜੇ ਵੀ ਨਾ ਅਪੜ ਸਕੀ।  ਇਸ ਪੰਥਕ ਮਸਲੇ ਤੇ ਸਚ ਕਿਉਂ ਨਹੀਂ ਬੋਲਿਆ ਜਾ ਰਿਹਾ? ਕੀ ਗੁਰੂ ਪੰਥ ਇਸ ‘ਭੇਂਟ’ ਦਾ ਸ੍ਰੋਤ, ਵੇਰਵਾ ਅਤੇ ਅਸਲੀਅਤ ਬਾਰੇ ਦਸਤਾਵੇਜ਼ ਵੇਖਣ ਦਾ ਹੱਕਦਾਰ ਨਹੀਂ? ਕਿਉਂ ਬੁੱਕਲ ਵਿਚ ਲੱਡੂ ਭੋਰਨ ਵਾਲੀ ਗੱਲ ਕੀਤੀ ਜਾ ਰਹੀ ਹੈ? ਕੀ ਕਦੇ ਸੋਚਿਆ ਜਾ ਸਕਦਾ ਹੈ ਕਿ ਕੋਈ ਵਿਅਕਤੀ ਦਿੱਲੀ, ਲੰਡਨ ਜਾਂ ਨਿਉਯਾਰਕ ਦੇ ਮਿਉਜ਼ਿਮ ਵਿਚ ਜਾ ਕੇ ਬਿਨਾ ਸ੍ਰੋਤ ਉਜਾਗਰ ਕੀਤਿਆਂ ਕਹੇ ਕਿ ਇਹ ਤਲਵਾਰ ਨੈਪੋਲੀਅਨ ਦੀ ਹੈ ਜਾਂ ਇਹ ਤਸ਼ਤਰੀ ਮਹਾਰਾਜਾ ਰਣਜੀਤ ਸਿੰਘ ਦੀ ਹੈ। ਉਸ ਨਾਲ ਕੀ ਵਰਤਾਰਾ ਕਰਣ ਗੇ? ਅਲਬੱਤਾ ਜਾਮਾ ਮਸਜਿਦ, ਦਿੱਲੀ ਦੇ ਬਾਜ਼ਾਰ ਵਿਚ ਇਕ ਦੁਕਾਨ ਤੇ ਬੋਰਡ ਲਗਾ ਸੀ, ‘ਪੁਰਾਤਨ ਵਸਤੂਆਂ ਦੇ ਨਿਰਮਾਤਾ ਅਤੇ ਵਿਕਰੇਤਾ।’

 

ਛੋਟੇ ਹੁੰਦਿਆਂ ਇਕ ਕਹਾਣੀ ਸੁਣੀ ਸੀ ਕਿ ਕਿਸੇ ਬੰਦੇ ਦਾ ਕੰਮ ਕਾਰ ਨਹੀਂ ਸੀ ਚਲ ਰਿਹਾ ਸੋ ਉਸ ਨੂੰ ਇਕ ਮਸਲਤ ਸੁਝੀ ।  ਉਹ ਕਿਧਰੋਂ ਮੁਰਦੇ ਦੀ ਇਕ ਖੋਪਰੀ ਚੁਕ ਲਿਆਇਆ ਤੇ ਉਸ ਤੇ ਸਿੰਦੂਰ ’ਤੇ ਹਲਦੀ ਮਲ ਕੇ ਕਾਲਾ ਟਿ¤ਕਾ ਲਾ ਦਿਤਾ।  ਨਾਲ ਹੀ  ਉਸ ਦੇ ਆਸੇ ਪਾਸੇ ਮੌਲੀ ਵੀ ਬੰਨ ਦਿਤੀ ’ਤੇ ਲੰਮੀ ਚੌੜੀ ਕਹਾਣੀ ਬਣਾ ਕੇ ਲੋਕਾਂ ਨੂੰ ਕਹਿਣਾ ਸ਼ੁਰੂ ਕਰ ਦਿਤਾ ਕਿ ਇਹ ‘ਰਾਵਣ ਜੀ’ ਦੀ ਖੋਪਰੀ ਹੈ।  ਇਸ ਦੇਸ਼ ਵਿਚ ਧਰਮ ਦੇ ਨਾਮ ਤੇ ਪੰਖਡ ਅਤੇ ਵਹਿਮ ਪੂਰੀ ਤਰਾਂ ਵਿਕਸਤ ਹੁੰਦਾ ਹੈ ਤੇ ਵਿਕਦਾ ਵੀ ਹੈ।  ਰਾਵਣ ਦੀ ਉਸ ਖੋਪਰੀ ਨੂੰ ਮੱਥਾ ਟੇਕ ਕੇ ਮੰਨਤਾਂ ਮੰਨਣ ਵਾਲਿਆਂ ਦਾ ਤਾਂਤਾ ਲਗ ਗਿਆ ਤੇ ਉਸ ਗਰੀਬ ਦਾ ਕੰਮ  ਚਲ ਪਿਆ । ਇਹ ਉਸਦੀ ਚੰਗੀ ਕਮਾਈ ਦਾ ਸਾਧਨ ਬਣ ਗਿਆ।  ਪਰ ਕੁਝ ਦੇਰ ਬਾਅਦ ਇਕ ਸਿਆਣੇ ਨੇ ਆ ਕੇ ਕਿਹਾ ਕਿ ਭਾਈ ਕਿਉਂ ਚੰਮ ਦੀ ਚਲਾਉਨੈਂ? ਇਹ ਨਿੱਕੀ ਜਹੀ ਖੋਪਰੀ ਰਾਵਣ ਦੀ ਨਹੀਂ ਹੋ ਸਕਦੀ।  ਇਸ ਤੇ ਉਸ ਖੋਪਰੀ ਦੇ ਮਾਲਕ ਨੇ ਪੂਰੇ ਦਾਅਵੇ ਨਾਲ ਕਿਹਾ ਕਿ ਨਹੀਂ ਹਜ਼ੂਰ ਇਹ ਰਾਵਣ ਜੀ ਦੀ ਹੀ ਹੈ ਪਰ ਇਹ ਉਹਨਾਂ ਦੇ ਬਚਪਨ ਦੀ ਖੋਪਰੀ ਹੈ।

ਸਾਡੀ ਹੋਣੀ ਦਾ ਦੁਖਾਂਤ ਵੀ ਇਸ ਕਹਾਣੀ ਵਰਗਾ ਹੀ ਹੈ। ਗੁਰੂ ਸਾਹਿਬ ਦੀਆਂ ਨਿਸ਼ਾਨੀਆਂ ਦੀ ਸਾਂਭ ਸੰਭਾਲ ਅਤੇ ਸਤਿਕਾਰ ਦਾ ਇਲਾਹੀ ਗੁਰਮਤੀ ਆਦੇਸ਼ ਹੈ,

ਜਿਥੈ ਜਾਇ ਬਹੈ ਮੇਰਾ ਸਤਿਗੁਰੂ ਸੋ ਥਾਨੁ ਸੁਹਾਵਾ ਰਾਮ ਰਾਜੇ॥

ਗੁਰਸਿਖੀ ਸੋ ਥਾਨੁ ਭਾਲਆ ਲੈ ਧੂਰਿ ਮੁਖਿ ਲਾਵਾ॥ (ਗੁ.ਗ੍ਰੰ.ਸਾ.450)

ਪਰ ਇਸ ਦੇ ਬਾਵਜੂਦ ਜਿਸ ਬੇ-ਦਰਦੀ ਅਤੇ ਬੇ-ਕਦਰੀ ਨਾਲ ਗੁਰੂ ਸਾਹਿਬ ਦੀਆਂ ਅਨਮੋਲ ਨਿਸ਼ਾਨੀਆਂ ਨੂੰ ਅਸੀਂ ਆਪਣੇ ਹ¤ਥੀਂ ਨਾਦਰਸ਼ਾਹੀ   ਢੰਗ ਨਾਲ ਬਰਬਾਦ ਕਰਣ ਵਿਚ ਕੋਈ ਕਸਰ ਨਹੀਂ ਛੱਡੀ। ਜਾਪਦਾ ਹੈ ਕੌਮ ਨੇ ਇਕ ਤਹੱਈਆ ਅਤੇ ਫ਼ੈਸਲਾ ਕਰ ਲਿਆ ਹੈ ਕਿ ਕੋਈ ਇਤਿਹਾਸਕ ਯਾਦਗਾਰ ਰਹਿਣ ਨਹੀਂ ਦੇਣੀ।  ਪਰ ਇਸ ਦੇ ਨਾਲ ਹੁਣ ਸਮੇਂ ਸਮੇਂ ਤੇ ਗੁਰੂ ਸਾਹਿਬ ਦੀਆਂ ਜਾਂ ਇਤਿਹਾਸਕ ਵਸਤਾਂ ਦਰਸਾ ਕੇ ਆਮ ਜਨਤਾ ਦੀਆਂ ਭਾਵਨਾਵਾਂ ਦਾ ਮੌਜੂ ਬਣਾਇਆ ਜਾਂਦਾ ਹੈ ।  ਕਦੇ ਵਿਲਾਇਤ ਦੇ ਕਿਸੇ ਨੀਲਾਮ ਘਰ ਵਿਚ ਗੁਰੂ ਸਾਹਿਬ ਦਾ ਕਵਚ ਪ੍ਰਗਟ ਕਰਕੇ ਉਸ ਨੂੰ ਖਰੀਦਣ ਦੀ  ਗਲ ਕੀਤੀ ਜਾਂਦੀ ਹੈ। ਕਦੇ ਅੰਬਾਲੇ ਵਿਚ ਅਫ਼ਗਾਨਿਸਤਾਨ ਦੇ ਸ਼ਾਹ ਦੇ ਨਾਲ ਅੰਗਰੇਜ਼ਾਂ ਦੀ ਕੈਮਰੇ ਨਾਲ ਖਿਚੀ ਹੋਈ ਤਸਵੀਰ ਨੂੰ ਮਹਾਰਾਜਾ ਰਣਜੀਤ ਸਿੰਘ ਅਤੇ ਸਰਦਾਰ ਹਰੀ ਸਿੰਘ ਨਲੂਆ ਦੀ ਤਸਵੀਰ ਦਸ ਕੇ ਉਸ ਨੂੰ ਬੰਗਲਾ ਸਾਹਿਬ ਦੇ ਸਰਦਾਰ ਬਘੇਲ ਸਿੰਘ ਅਜਾਇਬ ਘਰ ਵਿਚ ਸਥਾਪਤ ਕਰ ਦਿੱਤਾ ਜਾਂਦਾ ਹੈ। ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਤਕ ਤਾਂ ਕੈਮਰਾ ਈਜਾਦ ਵੀ ਨਹੀਂ ਸੀ ਹੋਇਆ। ਗੁਰੂ ਸਾਹਿਬ ਨਾਲ ਜੁੜੀ ਹਰ ਵਸਤੂ, ਇਮਾਰਤ, ਲਿਖਤ, ਹੁਕਮ  ਸਾਡੇ ਲਈ ਬੇਸ਼ਕੀਮਤੀ ਹੈ ਅਤੇ ਨਤ-ਮਸਤਕ ਹੋਣ ਯੋਗ ਹੈ।  ਸੰਗਤਾਂ ਇਹਨਾਂ ਦੇ ਦਰਸ਼ਨ ਵੀ ਕਰਦੀਆਂ ਹਨ ਅਤੇ ਦਰਸ਼ਨ ਭੇਟ ਕਰ ਕੇ ਆਪਣੇ ਆਪ ਨੂੰ ਵਡਭਗੀ ਵੀ ਸਮਝਦੀਆਂ ਹਨ।  ਸੋ ਦੇਸ਼ ਅਤੇ ਵਿਦੇਸ਼ ਵਿਚ ਕਈ ਨਿਜੀ ਵਿਅਕਤੀ ਵੀ ਗੁਰੂ ਸਾਹਿਬ ਦੀਆਂ ਨਿਸ਼ਾਨੀਆਂ, ਵਸਤਾਂ ਆਦਿ ਦਸ ਕੇ ਸੰਗਤ ਦੀ ਸ਼ਰਧਾ ਅਰਜਿਤ ਕਰਦੇ ਹਨ।

ਖੋਟੇ ਕਉ ਖਰਾ ਕਹੈ ਖਰੇ ਸਾਰ ਨ ਜਾਣੈ ॥

ਅੰਧੇ ਕਾ ਨਾਉ ਪਾਰਖੂ ਕਲੀ ਕਾਲ ਵਿਡਾਣੈ ॥3॥ (ਗੁ.ਗ੍ਰੰ.ਸਾ 229)

ਪਰ ਚਿੰਤਾ ਦਾ ਵਿਸ਼ਾ ਤਾਂ ਇਹ ਹੈ ਸਾਡੀ ਉਪਰਾਮਤਾ ਅਤੇ ਗੰਭੀਰਤਾ ਦੀ ਘਾਟ ਕਰਕੇ ਵੱਡੀ ਤਾਦਾਦ ਵਿਚ ਇਤਿਹਾਸਕ ਵਸਤਾਂ, ਹੁਕਮਨਾਮੇ, ਖਰੜੇ ਅਤੇ ਗ੍ਰੰਥ ਵਿਦੇਸ਼ਾਂ ਵਿਚ ਜਾ ਰਹੇ ਹਨ।  ਕੁਝ ਸਾਲ ਪਹਿਲਾਂ ਸਚਿਖੰਡ ਸ੍ਰੀ ਹਰਿਮੰਦਿਰ ਸਾਹਿਬ, ਸ੍ਰੀ ਅੰਮ੍ਰਿਤਸਰ ਸਾਹਿਬ ਦੀ ਅਮਾਨਤ ਇਕ ਪੁਰਾਤਨ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਵਿਦੇਸ਼ ਵਿਚ ਅਨ-ਅਧਿਕਾਰਤ ਰੂਪ ਵਿਚ ਭੇਜ ਦਿੱਤਾ ਗਿਆ।  ਇਕ ਤਾਂ ਇਹ ਸਰੂਪ ਗਿਆ ਪਰ ਇਸ ਦੇ ਨਾਲ ਹੀ ਇਸ ਕਾਂਡ ਵਿਚ ‘ਕਬੂਤਰ ਬਾਜ਼ੀ’ ਦਾ ਗੰਭੀਰ ਦੋਸ਼ ਵੀ ਲਗਾ।   ਇਸਦੇ ਵਿਪਰੀਤ  ਇੱਥੇ ਮੌਜੂਦ ਗੁਰੂ ਸਾਹਿਬ ਦੀਆਂ ਪਾਵਨ ਨਿਸ਼ਾਨੀਆਂ ਸਾਂਭ ਸੰਭਾਲ ਦੀ ਮੁਥਾਜ ਹਨ।   ਜਿਵੇਂ ਦਿੱਲੀ ਵਿਚ ਸਰਦਾਰ ਸ਼ਮਸ਼ੇਰ ਸਿੰਘ ਪੁਰੀ ਦੇ ਪਰਿਵਾਰ ਪਾਸ ਗੁਰੂ ਗੋਬਿੰਦ ਸਿੰਘ ਜੀ ਅਤੇ ਮਾਤਾ ਸਾਹਿਬ ਦੇਵਾਂ ਜੀ ਦੇ ਪਾਵਨ ਪਊਏ ਹਨ। ਪੁਰੀ ਪਰਿਵਾਰ ਵਲੋਂ ਸ਼੍ਰੋਮਣੀ ਕਮੇਟੀ ਨੂੰ ਇਹ ਪੰਥ ਦੀ ਅਮਾਨਤ ਸਾਂਭਣ ਦੀ ਕੀਤੀ ਗਈ ਬੇਨਤੀ ਅਜੇ ਪ੍ਰਵਾਨ ਹੋਣੀ ਬਾਕੀ ਹੈ। ਰੇ ਮੂੜੇ ਲਾਹੇ ਕਉ ਤੂੰ ਢੀਲਾ ਢੀਲਾ ਤੋਟੇ ਕਉ ਬੇਗਿ ਧਾਇਆ ॥ (ਗੁ.ਗ੍ਰੰ.ਸਾ 402)

ਇਹ ਸਹੀ ਹੈ ਕਿ ਖਾਲਸਾ ਰਾਜ ਦੀ ਸਮਾਪਤੀ ਉਪਰੰਤ ਲਾਹੌਰ ਕਿਲੇ ਵਿਚ ਮੌਜੂਦ ਬੇਸ਼ਕੀਮਤੀ ਸਾਮਾਨ ਅਤੇ ਗੁਰੂ ਸਾਹਿਬ ਦੀਆਂ ਪਾਵਨ ਨਿਸ਼ਾਨੀਆਂ, ਜਿਵੇਂ ਕਿ ਗੁਰੂ ਗੋਬਿੰਦ ਸਿੰਘ ਜੀ ਦੀਆਂ ਦੋ ਸ੍ਰੀ ਸਾਹਿਬ ਅਤੇ ਕਲਗੀ ਸਨ ਜੋ ਉਸ ਵੇਲੇ ਦਾ ਗਵਰਨਰ ਜਨਰਲ ਲਾਰਡ ਡਲਹੌਜ਼ੀ ਆਪਣੇ ਨਾਲ ਇੰਗਲੈਂਡ ਲੈ ਗਿਆ ਸੀ।  ਇਹ ਸਾਮਾਨ ਲਾਰਡ ਡਲਹੋਜ਼ੀ ਦੀ ਨਿਜੀ ਮਲਕੀਅਤ ਨਹੀਂ ਸੀ ਬਲਕਿ ਬਰਤਾਨੀਆ ਸਰਕਾਰ ਪਾਸ ਖਾਲਸਾ ਪੰਥ ਦੀ ਅਮਾਨਤ ਸੀ। ਇਸ ਅਮਾਨਤ ਨੂੰ ਸਾਂਭਣਾ ਬਰਤਾਨੀਆ ਸਰਕਾਰ ਦਾ ਕਾਂਨੂੰਨੀ ਅਤੇ ਇਖ਼ਲਾਕੀ ਫ਼ਰਜ਼ ਸੀ। ਜਿਵੇਂ ਕਈ ਲਿਖਤਾਂ ਵਿਚ ਜ਼ਿਕਰ ਆਉਂਦਾ ਹੈ ਕਿ ਗੁਰੂ ਸਾਹਿਬ ਦੀਆਂ ਇਹ ਪਾਵਨ ਨਿਸ਼ਾਨੀਆਂ ਲਾਰਡ ਡਲਹੋਜ਼ੀ ਦੇ ਵਾਰਸਾਂ ਪਾਸ ਪਹੁੰਚ ਗਈਆਂ। ਜੇ ਇਹ ਸਹੀ ਹੈ ਤਾਂ ਸਿਧੇ ਪਧਰੇ ਤੌਰ ਤੇ ਇਹ ਅਤਿ ਗੰਭੀਰ ਅਮਾਨਤ ਵਿਚ ਖਿਆਨਤ ਹੈ। ਸ਼੍ਰੋਮਣੀ ਕਮੇਟੀ ਦਾ ਫ਼ਰਜ਼ ਹੈ ਕਿ ਇਸ ਮੁੱਦੇ ਨੂੰ ਭਾਰਤ ਸਰਕਾਰ ਰਾਹੀਂ ਜਾਂ ਅੰਤਰ-ਰਾਸ਼ਟਰੀ ਪੱਧਰ ਤੇ ਨਜਿੱਠਣ ਲਈ ਉਪਰਾਲੇ ਅਰੰਭੇ।

ਦੂਸਰੇ ਪਾਸੇ ਅਸਲੀ ਵਸਤਾਂ ਨੂੰ ਛੱਡ ਕੇ ਗੁਰੂ ਗੋਬਿੰਦ ਸਿੰਘ ਜੀ ਦੀ ਕਹੀ ਜਾਂਦੀ ਕਲਗੀ ਦੇ ਕਾਂਡ ਨੇ ਸਾਡੀ ਆਪਣੀ ਬੋਧਿਕਤਾ ਤੇ ਕਈ ਸਵਾਲੀਆ ਨਿਸ਼ਾਨ ਖੜੇ ਕੀਤੇ ਹਨ। ਕੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪੁਰਾਤਨ ਵਸਤਾਂ ਦੇ ਸੰਸਾਰ ਪੱਧਰ ਦੇ ਸਹੀ ਮਾਹਿਰਾਂ ਦੀ  ਇਕ ਪੱਕੀ ਕਮੇਟੀ ਨਹੀਂ ਨਿਉਕਤ ਕਰ ਸਕਦੀ ਜੋ ਕਿ ਸਮੇਂ ਸਮੇਂ ਸਿਰ ਪ੍ਰਗਟ ਹੁੰਦੀਆਂ ਇਤਿਹਾਸਕ ਵਸਤਾਂ ਦੀ ਪੁਣ ਛਾਣ ਕਰ ਸਕੇ। ਪਰ ਇਸ ਤੋਂ ਪਹਿਲਾਂ ਪਹਿਲ ਦੇ ਆਧਾਰ ਤੇ ਪੰਥ ਦੀਆਂ ਇਤਿਹਾਸਕ ਵਸਤਾਂ ਦੀ ਜੋ ਭਾਵੇਂ ਇਤਿਹਾਸਕ ਤਖ਼ਤ ਸਾਹਿਬਾਨ,  ਗੁਰਦੁਆਰਾ ਸਾਹਿਬਾਨ, ਅਜਾਇਬ ਘਰਾਂ ਜਾਂ ਨਿਜੀ ਘਰਾਣਿਆਂ ਜਾਂ ਘਰਾਂ ਵਿਚ ਹਨ ਉਹਨਾਂ ਦੀ ਵੇਰਵੇ ਸਹਿਤ  ਫ਼ਹਿਰਿਸਤ (catalogue) ਬਣਾਉਣ ਦੀ ਸਖ਼ਤ ਲੋੜ ਹੈ।  ਸਿੱਖ ਪੰਥ ਨੂੰ ਇਤਿਹਾਸਕ ਕਹਿ ਕੇ ਭੇਂਟ ਕੀਤੀ ਜਾਣ ਵਾਲੀ ਹਰ ਵਸਤੂ ਸਣੇ ਇਸ ਕਹੀ ਜਾਂਦੀ ਗੁਰੂ ਸਾਹਿਬ ਦੀ ਕਲਗੀ ਦੀ ਪਰਪੱਕ ਤਸਦੀਕ ਜ਼ਰੂਰੀ ਹੈ ਤਾਂ ਕਿ ਹੁਣ ਵਰਗੀ ਨਮੋਸ਼ੀ ਅਤੇ ਹਾਸੋ-ਹੀਣੀ ਸਥਿਤੀ ਤੋਂ ਬਚਿਆ ਜਾ ਸਕੇ।  ਇਸ ਵਾਰ ਤਾਂ  ਰਖ ਲੀ ਮੇਰੇ ਖੁਦਾ ਨੇ ਮੇਰੀ ਬੇਕਸੀ ਕੀ ਸ਼ਰਮ।  ਪਰ ਆਉਣ ਵਾਲਾ ਸਮਾਂ ਅਤੇ ਆਉਣ ਵਾਲੀਆਂ ਨਸਲਾਂ ਗੰਭੀਰਤਾਂ ਅਤੇ ਜ਼ਿੰਮੇਵਾਰੀ ਦੀਆਂ ਹਕਦਾਰ ਹਨ ਅਤੇ ਇਸ ਦੀ ਮੰਗ ਕਰਦਆਂ ਹਨ।

-ਗੁਰਚਰਨਜੀਤ ਸਿੰਘ ਲਾਂਬਾ

—–

‘Kalgi issue’ timeline:

April 2007 – SGPC wants kalgi of Guru Gobind Singh Ji

June 3, 2007 – Canada Visit: A religious mission or foreign junket? (Family members of Jathedar Vedanti among the delegtion planning to visit Canada) 

June 4, 2007 – Guru’s Kalgi: Bhai Ranjit calls on foreign Sikhs to boycott Sikh clerics

June 6, 2007 – Guru’s Kalgi: SGPC chief takes up matter with Badal

June 7, 2007 – Demand to check authenticity of kalgi

June 8, 2007 – Vedanti, SGPC chief meet 

June 30, 2009 – Guru’s Kalgi reaches holy city

July 30, 2009 – Mystery shrouds Kalgi’s source: Seems like Canada, Jathedar says its England 

July 4, 2009 – SGPC for chemical test of Kalgi

July 6, 2009 – SGPC go-ahead to probe panel despite Jathedar’s opposition: RS member says Kalgi not ‘genuine’

July 7, 2009 – Authenticity of Kalgi – Two more on probe panel

July 20, 2009 – Kalgi Issue – Decision eludes SGPC’s panel 

Courtesy ‘The Tribune’

Leave a Reply

Your email address will not be published. Required fields are marked *