Editorial January 2011 – ਪੋਹ ਸੁਦੀ ਸਤਮੀ। ਇਸ ਸਾਲ ‘ਗੁਡ-ਫ਼ਰਾਈਡੇ’ ਕਿਹੜੇ ਦਿਨ ਆਏਗਾ?
ਪੋਹ ਸੁਦੀ ਸਤਮੀ। ਇਸ ਸਾਲ ‘ਗੁਡ-ਫ਼ਰਾਈਡੇ’ ਕਿਹੜੇ ਦਿਨ ਆਏਗਾ?
ਸਕੂਲ ਵਿਚ ਪੜਦਿਆਂ ਬ¤ਚਿਆਂ ਚੋਂ ਇਕ ਬ¤ਚੇ ਨੂੰ ਉਸਦੇ ਜਮਾਤੀਆਂ ਨੇ ਕਿਹਾ ਕਿ ਹਾਂ ਭਾਈ ਸੰਡੇ, ਮੰਡੇ ਸੁਣਾ। ਉਹ ਸ਼ੁਰੂ ਹੋ ਗਿਆ, ਸੰਡੇ….. .. , ਮੰਡੇ … , ਟਯੂਜ਼ਡੇ .. .., ਵੈਡਨਸਡੇ .. .. , ਥਰਸਡੇ .. .. , ਫ਼ਰਾਈਡੇ .. …. , ਸੈਟਰਡੇ .. .. .. , ਸੰਡੇ….. …. , ਮੰਡੇ … .. , ਟਯੂਜ਼ਡੇ .. . ਫ਼ਿਰ ਇਕ ਦਮ ਬੋਲਿਆ ! ਹੇ ਹੋ . .. .. ਇਸ ਮੇਂ ਯੈਸਟਰਡੇ ਤੋ ਆਇਆ ਹੀ ਨਹੀਂ।
ਬਾਕੀ ਦੇ ਕਹਿਣ ਲਗੇ, ਅਰੇ ਬੁ¤ਧੂ ਆਏਗਾ, ਏਕ ਬਾਰ ਫ਼ਿਰ ਗਿਨੋ। ਉਹ ਵਿਚਾਰਾ ਫ਼ਿਰ ਸ਼ੁਰੂ ਹੋ ਗਿਆ, ਸੰਡੇ….. .. .. .. , ਮੰਡੇ .. .. , ਟਯੂਜ਼ਡੇ .. .. .. .. , ਵੈਡਨਸਡੇ .. .. .. .. ਅਰੇ ਫ਼ਿਰ ਨਹੀਂ ਆਇਆ।
ਹਫ਼ਤਾਵਾਰੀ ਕੈਲੰਡਰ ਵਿਚ ‘ਯੈਸਟਰਡੇ’ ਲੱਭਣ ਵਾਲਿਆਂ ਵਾਂਗ ਇਹੋ ਹਾਲ ਹੁਣ ਹੋ ਰਿਹਾ ਹੈ ਈਸਵੀ ਕੈਲੰਡਰ ਵਿਚ ‘ਪੋਹ ਸੁਦੀ ਸਤਮੀ’ ਲ¤ਭਣ ਵਾਲਿਆਂ ਦਾ। ਕੀ ਕੋਈ ਸਾਲ ਦੀ ਅਰੰਭਤਾ, ਕ੍ਰਿਸਮਸ ਜਾਂ ਪਹਿਲੀ ਮਈ ਨੂੰ ਤੈਅ ‘ਮਈ ਦਿਵਸ’ ਦੇ ਦਿਨ ਨੂੰ ਨਿਸਚਤ ਕਰ ਸਕਦਾ ਹੈ? ਕੀ ਕਦੇ ਕਿਸੇ ਨੇ ਇਹ ਪੁਛਿਆ ਹੈ ਕਿ ਇਸ ਸਾਲ ‘ਗੁਡ-ਫਰਾਈਡੇ’ ਹਫ਼ਤੇ ਦੇ ਕਿਹੜੇ ਦਿਨ ਆਏਗਾ? ‘ਗੁਡ-ਫ਼ਰਾਈਡੇ’ ਤਾਂ ਸ਼ੁ¤ਕਰ ਵਾਰ ਨੂੰ ਹੀ ਹੋਏ ਗਾ, ਇਹ ਮੰਗਲ, ਬੁਧ ਜਾਂ ਕਿਸੇ ਹੋਰ ਕਿਸੇ ਦਿਨ ਤਾਂ ਆ ਨਹੀਂ ਸਕਦਾ। ਇਸ ਤਰਾਂ ਮ¤ਸਿਆ, ਪੁੰਨਿਆ ਜਾਂ ਸੰਗਰਾਂਦ ਵੀ ਕੁਦਰਤ ਦੇ ਵਰਤਾਰੇ ਹਨ। ਇਹਨਾਂ ਨੂੰ ਕਿਹੜਾ ਨਿਯਮ, ਸਿਆਸਤ, ਰਾਜਨੀਤੀ ਜਾਂ ਤਿਕੜਮ ਦੀ ਦਖਲ-ਅੰਦਾਜ਼ੀ ਨਾਲ ਤਬਦੀਲ ਕਰ ਸਕਦਾ ਹੈ। ਪਰ ਜਾਪਦਾ ਹੈ ਅਸੀਂ ਸਮਰ¤ਥ ਹਾਂ ਇਸ ਹੂੜ ਮਤ ਅਤੇ ਧਰਮ ਅਤੇ ਕੁਦਰਤੀ ਨਿਯਮ ਵਿਚ ਦਖਲ ਅੰਦਾਜ਼ੀ ਕਰਣ ਦੇ।
ਮੱਸਿਆ ਆਕਾਸ਼ ਦੀ ਉਹ ਦਿਸ਼ਾ ਹੈ ਜਦੋਂ ਚੰਦ ਆਪਣੀ ਕੁਦਰਤੀ ਗਤੀ ਮੁਤਾਬਿਕ ਅਲੋਪ ਹੋ ਜਾਂਦਾ ਹੈ ਅਤੇ ਘੁੱਪ ਹਨੇਰਾ ਛਾ ਜਾਂਦਾ ਹੈ। ਮੱਸਿਆ ਤਾਂ ਉਸੇ ਦਿਨ ਹੀ ਆਏਗੀ ਜਦੋਂ ਚੰਦ ਅਲੋਪ ਹੋਏਗਾ। ਇਸਦੀ ਮਿਤੀ ਜਾਂ ਤਰੀਕ ਕਿਸ ਤਰਾਂ ਮੁਕਰੱਰ ਜਾਂ ਨਿਸਚਤ ਕੀਤੀ ਜਾ ਸਕਦੀ ਹੈ? ਬਿਲਕੁਲ ਇਸੇ ਤਰਾਂ ਹੀ ਪੁੰਨਿਆ ਆਕਾਸ਼ ਦੀ ਉਹ ਦਿਸ਼ਾ ਹੈ ਜਦੋਂ ਚੰਦ ਪੂਰੇ ਜੋਬਨ ਵਿਚ ਆਪਣੀ ਪੂਰੀ ਗੋਲਾਈ ਵਿਚ ਹੁੰਦਾ ਹੋਇਆ ਸੰਸਾਰ ਨੂੰ ਠੰਡਕ ਭਰੀ ਰੋਸ਼ਨੀ ਦਿੰਦਾ ਹੈ। ਇਹ ਵੀ ਕੁਦਰਤ ਦਾ ਵਰਤਾਰਾ ਹੈ ਅਤੇ ਆਪਣੇ ਸਮੇਂ ਦੇ ਗੇੜ ਨਾਲ ਹੀ ਮੁੜ ਮੁੜ ਵਾਪਰੇਗਾ। ਕਾਰਤਕ ਮਾਸ ਰੁਤਿ ਸਰਦ ਪੂਰਨਮਾਸੀ । ਆਠ ਜਾਮ ਸਾਠਿ ਘਰੀ ਆਜੁ ਤੇਰੀ ਬਾਰੀ ਹੈ । (ਭਾਈ ਗੁਰਦਾਸ ਜੀ ਕਬਿੱਤ – 345-2) ਕੱਤਕ ਪੁੰਨਿਆ ਦੀ ਉਹ ਪਾਵਨ ਰਾਤ ਜਦੋਂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਹੋਇਆ ਸੀ, ਉਸ ਦਿਨ ਆਕਾਸ਼ ਦੀ ਜੋਂ ਸਥਿਤੀ ਸੀ ਅੱਜ ਵੀ ਕੱਤਕ ਪੁੰਨਿਆ ਨੂੰ ਉਹੀ ਮੰਜ਼ਰ, ਨਜ਼ਾਰਾ ਹੋਏਗਾ ਅਤੇ ਲੱਖਾਂ ਸਾਲ ਬਾਅਦ ਵੀ ਕੱਤਕ ਪੁੰਨਿਆ ਨੂੰ ਅਸਮਾਨ ਦੀ ਉਹੀ ਦਿਸ਼ਾ ਹੋਏਗੀ ਅਤੇ ਉਸੇ ਮਾਹੌਲ ਨੂੰ ਸਿਰਜਣ ਵਿਚ ਸਹਾਈ ਹੋਏਗੀ। ਨਾ ਕੇਵਲ ਕੱਤਕ ਪੁੰਨਿਆ ਬਲਕਿ ਪੋਹ ਸੁਦੀ ਸਤਮੀ ਜਾਂ ਗੁਰੂ ਸਾਹਿਬ ਵਲੋਂ ਪ੍ਰਵਾਨੇ ਅਤੇ ਅਪਣਾਏ ਗਏ ਚੇਤ – ਫ਼ੱਗਣ ਵਾਲੇ ਕੈਲੰਡਰ ਮੁਤਾਬਿਕ ਭੂਤ, ਵਰਤਮਾਨ ਅਤੇ ਭਵਿੱਖ ਵਿਚ ਉਹੀ ਆਕਾਸ਼ ਦੀ ਦਿਸ਼ਾ ਨੂੰ ਦਰਸਾਏਗੀ। ਥਿਤਾਂ, ਵਾਰਾਂ ਅਤੇ ਮਹੀਨਿਆਂ ਦੀ ਵੰਡ ਨੂੰ ਗੁਰੂ ਸਾਹਿਬਾਨ ਨੇ ਪ੍ਰਵਾਨਿਆ ਅਤੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ, ਸ੍ਰੀ ਦਸਮ ਗ੍ਰੰਥ ਅਤੇ ਹੁਕਮਨਾਮਿਆਂ ਵਿਚ ਅਪਣਾਇਆ। ਇਸੇ ਮੁਤਾਬਿਕ ਹੀ ਸਾਰੇ ਸਿ¤ਖ ਇਤਿਹਾਸਕਾਰਾਂ ਨੇ ਖੋਜ ਕੀਤੀ।
ਕਿਸੇ ਮੂਰਖ ਨੇ ਪੁਛਿਆ ਸੀ ਕਿ ਮੇਰਾ ਘਰ ਮੇਰੇ ਸਕੂਲ ਤੋਂ ਪੰਜ ਮੀਲ ਦੂਰ ਹੈ, ਦਸ ਮੇਰੀ ਉਮਰ ਕਿੰਨੀ ਹੈ? ਦੂਰੀ ਅਤੇ ਉਮਰ ਦੇ ਦੋ ਵੱਖ ਵੱਖ ਪੈਮਾਨੇ ਹਨ। ਇਹਨਾਂ ਨੂੰ ਰਲ-ਗੱਡ ਨਹੀਂ ਕੀਤਾ ਜਾ ਸਕਦਾ। ਜਿਵੇਂ ਪੁਰਾਣੇ ਰੁਪਏ ਵਿਚ ਸੋਲਾਂ ਆਨੇ ਅਤੇ ਚੋਹੰਠ ਪੈਸੇ ਹੁੰਦੇ ਸੀ ਅਤੇ ਹੁਣ ਨਵੇਂ ਦਸ਼ਮਲਵ (ਇਸ਼ਾਰੀਆ) ਸਿਸਟਮ ਵਿਚ ਰੁਪਏ ਦੇ ਸੌ ਪੈਸੇ ਹੁੰਦੇ ਹਨ। ਹੁਣ ਕੀ ਪੁਰਾਣੇ ਸਿਸਟਮ ਨੂੰ ਇਸ ਲਈ ਨਿੰਦਿਆ ਜਾ ਸਕਦਾ ਹੈ ਕਿ ਉਹ ਕਾਹਦਾ ਸਿਸਟਮ ਸੀ ਉਸ ਵਿਚ ਤਾਂ ਸਿਰਫ਼ ਚੋਹੰਠ ਪੈਸੇ ਹੁੰਦੇ ਸਨ, ਹੁਣ ਵਧੀਆ ਹੋ ਗਿਆ ਕਿ ਰੁਪਏ ਵਿਚ ਸੌ ਪੈਸੇ ਹੋ ਗਏ ਹਨ। ਇਹ ਬਹਿਸ ਹੀ ਨਿਰਰਥਕ ਹੈ ਕਿ ਬਿਕ੍ਰਮਾਦਿਤਯ ਵਲੋਂ ਅਰੰਭੇ ਬਿਕ੍ਰਮੀ ਕੈਲੰਡਰ ਜਾਂ ਈਸਾਈ ਧਰਮ ਗੁਰੂ ਪੋਪ ਗ੍ਰਿਗੋਰੀ ਯ999 ਦੇ ਮੌਜੂਦਾ ਮਸੀਹੀ ਗ੍ਰਿਗੋਰੀਅਨ ਕੈਲੰਡਰ ਵਿਚੋਂ ਕਿਹੜਾ ਚੰਗਾ ਹੈ ਤੇ ਕਿਹੜਾ ਮਾੜਾ ਹੈ। ਪਰ ਇਹ ਨਿਸਚਤ ਹੈ ਕਿ ਗੁਰੂ ਸਾਹਿਬਾਨ ਵਲੋਂ ਗੁਰਬਾਣੀ ਅਤੇ ਹੁਕਮਨਾਮਿਆਂ ਲਈ ਅਤੇ ਬਾਅਦ ਵਿਚ ਸਾਰੇ ਹੀ ਸਿ¤ਖ ਇਤਿਹਾਸ ਕਾਰਾਂ ਨੇ ਬਿਕ੍ਰਮੀ ਪ੍ਰਣਾਲੀ ਨੂੰ ਅਪਣਾਇਆ। ਇਸ ਵਿਚ ਕੋਈ ਵੀ ਤਬਦੀਲੀ ਕੇਵਲ ਬਿਖਮਤਾ ਅਤੇ ਦੁਬਿਧਾ ਹੀ ਪੈਦਾ ਕਰੇਗੀ ਅਤੇ ਸਾਰੇ ਹੀ ਇਤਿਹਾਸਕ ਹਵਾਲਿਆਂ ਨੂੰ ਸ਼ੱਕੀ ਬਣਾ ਦਏਗੀ ਅਤੇ ਭੰਬਲ ਭੂਸਾ ਪੈਦਾ ਕਰ ਕੇ ਕੌਮ ਨੂੰ ਹਾਸੋ ਹੀਣੀ ਹਾਲਤ ਵਿਚ ਲੈ ਆਏਗੀ। ਅਕਬਰ ਅਲਾਹਬਾਦੀ ਨੇ ਬਹੁਤ ਹੀ ਤਨਜ਼ ਲਹਿਜ਼ੇ ਵਿਚ ਕਿਹਾ ਸੀ ਕਿ ਇਕ ‘ਸਿਆਣਾ’ ਬੰਦਾ ਐਟਲਸ ਵਿਚ ਜੰਨਤ ਲਭ ਰਿਹਾ ਸੀ। ਦੋ ਵੱਖ ਵੱਖ ਅਤੇ ਵਿਪਰੀਤ ਪੈਮਾਨਿਆਂ ਨੂੰ ਇਕ ਕਿਸ ਤਰਾਂ ਕੀਤਾ ਜਾ ਸਕਦਾ ਹੈ? ਸੈਂਟੀਗ੍ਰੇਡ ਵਾਲੇ ਅਤੇ ਫੈਰਨਹੀਟ ਵਾਲੇ ਥਰਮਾ ਮੀਟਰ ਦੀਆਂ ਮਿਣਤੀਆਂ ਵ¤ਖਰੀਆਂ ਹੀ ਹੋਣਗੀਆਂ। ਅਮਰੀਕਾ ਵਿਚ ਵਰਤੇ ਜਾਂਦੀ ਗਰਮੀ ਦੀ ਡਿਗਰੀ ਦੇ ਪੈਮਾਨੇ ਨੂੰ ਭਾਰਤ ਵਿਚ ਵਰਤ ਕੇ ਭੁਲੇਖਾ ਹੀ ਪਾਇਆ ਜਾ ਸਕਦਾ ਹੈ।
ਇਕ ਬੜੀ ਹੀ ਥੋਥੀ ਅਤੇ ਤ¤ਥ ਹੀਣ ਦਲੀਲ ਤਾਂ ਨਹੀਂ ਬਲਕਿ ਹੁੱਜਤ ਇਹ ਦਿੱਤੀ ਜਾ ਰਹੀ ਹੈ ਕਿ ਈਸਵੀ ਕੈਲੰਡਰ ਵਿਚ ਕਲਗੀਧਰ ਪਿਤਾ ਦਾ ਪ੍ਰਕਾਸ਼ ਦਿਵਸ ਸਾਲ ਵਿਚ ਦੋ ਵਾਰ ਆ ਜਾਂਦਾ ਹੈ ਅਤੇ ਕਈ ਵਾਰ ਆਂਦਾ ਹੀ ਨਹੀਂ। ਪੋਹ ਸੁਦੀ ਸਤਮੀ ਤਾਂ ਈਸਵੀ ਕੈਲੰਡਰ ਵਿਚ ਹੈ ਹੀ ਨਹੀਂ ਅਤੇ ਬਿਕ੍ਰਮੀ ਕੈਲੰਡਰ ਚੇਤਰ – ਫ਼ੱਗਣ ਮੁਤਾਬਕ ਸਾਲ ਵਿਚ ਕੇਵਲ ਇਕ ਵਾਰ ਹੀ ਆ ਸਕਦੀ ਹੈ, ਦੋ ਵਾਰ ਨਹੀਂ। ਇਸ ਤਰਾਂ ਤਾਂ ਈਸਵੀ ਕੈਲੰਡਰ ਵਿਚ ਕਈ ਵਾਰ ਫ਼ਰਵਰੀ ਵਿਚ ਅਠਾਈ ਅਤੇ ਕਦੀ ਉਨੰਤੀ ਦਿਨ ਹੁੰਦੇ ਹਨ। ਲ¤ਕੜ ਦੇ ਗੋਲੇ ਨੂੰ ਤਿਕੋਨ ਚੋਖਟੇ ਵਿਚ ਪੂਰੀ ਤਰਾਂ ਨਹੀਂ ਸਮੇਟਿਆ ਜਾ ਸਕਦਾ। ਇਸ ਬਾਰੇ ਅਮਰਜੀਤ ਸੂਫੀ ਨੇ ਢੁਕਵੀਂ ਦਲੀਲ ਦਿੱਤੀ,
‘‘ਪਹਿਲੀ ਗੱਲ ਤਾਂ ਇਹ ਦਲੀਲ ਉਕਾ ਹੀ ਬੇਤੁਕੀ ਹੈ ਕਿਉਂਕਿ ਇਹ ਈਸਵੀ ਕੈਲੰਡਰ ਅਨੁਸਾਰ ਹੈ ਨਾ ਕਿ ਚੰਦਰਮਾ ਦੇ ਕੈਲੰਡਰ ਅਨੁਸਾਰ, ਜਿਸ ਅਨੁਸਾਰ ਇਹ ਮਨਾਇਆ ਜਾਂਦਾ ਹੈ। ਜੇ ਇਸ ਤਰ੍ਹਾਂ ਕਿਹਾ ਜਾਂਦਾ ਕਿ ਸਿ¤ਖ ਧਰਮ ਦੇ ਸਾਰੇ ਇਤਿਹਾਸ ਦਾ ਈਸਵੀ ਕਰਨ ਕਰਨਾ ਹੈ ਤਾਂ ਵੀ ਗੱਲ ਸਮਝ ’ਚ ਆਉਂਦੀ ਸੀ। ……… ਇਸਲਾਮੀ ਧਰਮ ਦੇ ਸਾਰੇ ਤਿਉਹਾਰ ਅਤੇ ਦਿਨ ਚੰਦਰਮਾ ਅਨੁਸਾਰ ਹਨ। ਉਹਨਾਂ ਦੇ ਰੋਜ਼ੇ ਅਤੇ ਈਦ ਕਦੇ ਸਿਆਲਾਂ ’ਚ, ਕਦੇ ਹਾੜਾਂ ’ਚ ਆ ਜਾਂਦੇ ਹਨ, ਉਸ ਨਾਲ ਉਹਨਾਂ ਨੂੰ ਤਾਂ ਕੋਈ ਫ਼ਰਕ ਨਹੀਂ ਪੈਂਦਾ। ਵੀਅਤਨਾਮ ਦਾ ਨਵਾਂ ਸਾਲ ਉਹ ਵੀ ਚੰਦ ਦੇ ਕੈਲੰਡਰ ਅਨੁਸਾਰ ਹੈ। ਉਹ ਲੋਕ ਬੜੇ ਹੀ ਉਤਸ਼ਾਹ ਨਾਲ ਮਨਾਉਂਦੇ ਹਨ। ਸਿ¤ਖ ਧਰਮ ਵਿਸਾਖੀ ਦਾ ਨਵੇਂ ਸਾਲ ਦਾ ਪੁਰਬ ਅਤੇ ਖਾਲਸਾ ਸਿਰਜਣਾ ਦਿਵਸ ਸ਼ੁਰੂ ਤੋਂ ਹੀ ਬਿਕਰਮੀ ਸੰਮਤ ਦੇ ਅਨੁਸਾਰ ਮਨਾਉਂਦਾ ਚਲਿਆ ਆ ਰਿਹਾ ਹੈ। ਇਸ ’ਚ ਛੇੜ-ਛਾੜ ਕਰਕੇ ਸਾਰੇ ਬਿਕਰਮੀ ਮਹੀਨਿਆਂ ਦੀਆਂ ਸੰਗਰਾਦਾਂ ਨੂੰ ਉਲਟ ਪੁਲਟ ਕਰ ਦਿੱਤਾ ਗਿਆ ਹੈ। ਨਤੀਜਾ ਇਹ ਨਿਕਲਿਆ ਕਿ ਸਾਰੇ ਪੰਜਾਬ ’ਚ ਦੋ ਦੋ ਸੰਗਰਾਂਦਾਂ ਅਤੇ ਦੋ ਦੋ ਗੁਰਪੁਰਬ ਮਨਾਏ ਜਾਣ ਲ¤ਗ ਪਏ ਹਨ। ਹੋਰ ਤਾਂ ਹੋਰ ‘ਪੋਹ ਸੁਦੀ ਸੱਤਵੀਂ’ ਦਾ ਨਾਂ ਤੱਕ ਉਡ ਗਿਆ ਹੈ।’’
ਗੁਰੂ ਸਾਹਿਬ ਨੇ ਪੁਰਾਤਨ ਭਾਰਤੀ ਪਰੰਪਰਾਵਾਂ, ਸ਼ਬਦਾਵਲੀ ਨੂੰ ਨਵਾਂ ਆਯਾਮ dimensions ਦਿੱਤਾ। ਅੰਮ੍ਰਿਤ, ਜਪ, ਤਪ, ਪੂਜਾ, ਭਗਤੀ, ਸਿਮਰਨ, ਪ੍ਰਸ਼ਾਦ ਆਦਿ ਨੂੰ ਨਵਾਂ ਰੂਪ ਦੇ ਕੇ ਇਸ ਵਿਚ ਐਸੀ ਰਸਾਇਨਕ ਤਬਦੀਲੀ ਕੀਤੀ ਕਿ ਇਹ ਮੁੜ ਪੁਰਾਣੇ ਰੂਪ ਵਿਚ ਨਹੀਂ ਤਬਦੀਲ ਹੋ ਸਕਦੀ। ਅੰਮ੍ਰਿਤ ਅਤੇ ਕੜਾਹ ਪ੍ਰਸ਼ਾਦ ਲਈ ਸਾਰੀ ਰਸਦ ਤਾਂ ਮੌਜੂਦ ਸੀ ਅਤੇ ਬਾਹਰੋਂ ਹੀ ਲਿਆ ਗਿਆ ਪਰ ਇਸ ਵਿਚ ਤਬਦੀਲੀ ਦੇ ਬਾਅਦ ਇਸ ਦੀ ਤਾਸੀਰ, ਅਸਰ ਅਤੇ ਪ੍ਰਭਾਵ ਇਕ ਦਮ ਵੱਖਰਾ, ਨਿਖਰਵਾਂ ਅਤੇ ਨਰੋਆ ਸੀ। ਮਿਟੀ ਚੋਂ ਕਲਾ ਕ੍ਰਿਤੀ ਬਣ ਸਕਦੀ ਹੈ ਪਰ ਕਲਾ ਕ੍ਰਿਤੀ ਤੋਂ ਮੁੜ ਠੀਕਰੇ ਤਾਂ ਬਣ ਸਕਦੇ ਹਨ, ਮਿਟੀ ਨਹੀਂ ਬਣ ਸਕਦੀ। ਗੁਰੂ ਸਾਹਿਬਾਨ ਨੇ ਇਸ ਸਮੇਂ ਦੀਆਂ ਮੌਜੂਦ ਪਰੰਪਰਾਵਾਂ, ਸ਼ਬਦਾਵਲੀ ਅਤੇ ਸੰਸਕ੍ਰਿਤੀ ਨੂੰ ਨਕਾਰਿਆ ਨਹੀਂ ਬਲਕਿ ਉਸਦਾ ਰੂਪ-ਸਰੂਪ ਹੀ ਤਬਦੀਲ ਕਰ ਦਿੱਤਾ।
ਪੋਹ ਸੁਦੀ ਸਤਮੀ ਦੇ ਨਾਮ ਤੇ ਪਾਇਆ ਇਹ ਭੰਬਲ ਭੂਸਾ ਜਾਂ ਬਿਖੇੜਾ ਕਿਸੇ ਬਾਹਰਲੇ ਦਾ ਨਹੀਂ ਬਲਕਿ ਸਾਡੀ ਆਪਣੀ ਹੀ ਕਿਰਤ ਹੈ। ਗੁਰਪੁਰਬ ਮਨਾਉਣ ਦਾ ਅਰਥ ਹੈ ਗੁਰੂ ਦੀ ਸਿਖਿਆ, ਗੁਰੂ ਦੀ ਬਾਣੀ, ਗੁਰੂ ਦੇ ਆਸ਼ੇ ਅਤੇ ਉਦੇਸ਼ ਨੂੰ ਪ੍ਰਚਾਰਨਾ, ਪ੍ਰਸਾਰਨਾ । ਲੋੜ ਤਾਂ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਪ੍ਰਕਾਸ਼ ਦਿਵਸ ਤੇ ਉਹਨਾਂ ਦੀ ਬਾਣੀ, ਫਲਸਫ਼ੇ ਅਤੇ ਇਤਿਹਾਸ ਨੂੰ ਪ੍ਰਚਾਰਨ ਪ੍ਰਸਾਰਨ ਦੀ ਸੀ। ਪਰ ਅਫ਼ਸੋਸ-ਨਾਕ ਸੱਚਾਈ ਹੈ ਕਿ ਲਗਾਤਾਰ ਪਿਛਲੇ ਪੰਜ ਸਾਲ ਤੋਂ ਦਿੱਲੀ ਗੁਰਦੁਆਰਾ ਕਮੇਟੀ ਦੀ ਸਟੇਜ ਤੋਂ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਪ੍ਰਕਾਸ਼ ਦਿਵਸ ਤੇ ਉਹਨਾਂ ਦੀ ਬਾਣੀ ਦਾ ਕੀਰਤਨ ਨਹੀਂ ਕੀਤਾ ਗਿਆ ਬਲਕਿ ਜੇ ਕੁਝ ਕੀਤਾ ਗਿਆ ਹੈ ਤਾਂ ਇਸ ਮੌਕੇ ਤੇ ਗੁਰੂ ਗੋਬਿੰਦ ਸਿੰਘ ਜੀ ਦੀ ਬਾਣੀ ਦੇ ਵਿਰੁੱਧ ਪ੍ਰਚਾਰ ਕਰਕੇ ਗੁਰੂ-ਨਿੰਦਾ ਹੀ ਕੀਤੀ ਗਈ ਹੈ। ਗੁਰਬਾਣੀ ਦੇ ਪ੍ਰਚਾਰ ਲਈ ਗੁਰਪੁਰਬ ਹੁੰਦੇ ਹਨ ’ਤੇ ਗੁਰਪੁਰਬ ਗੁਰਬਾਣੀ ਨਾਲ ਹੀ ਸਕਾਰਥ ਹਨ। ਭਾਈ ਗੁਰਦਾਸ ਜੀ ਦੇ ਸ਼ਬਦਾਂ ਵਿਚ ਲੋੜ ਹੈ,
ਕੁਰਬਾਣੀ ਤਿਨਾਂ ਗੁਰਸਿਖਾਂ ਸਾਧ ਸੰਗਤਿ ਚਲ ਜਾਇ ਜੁੜੰਦੇ॥ ਕੁਰਬਾਣੀ ਤਿਨਾਂ ਗੁਰਸਿਖਾਂ ਗੁਰਬਾਣੀ ਨਿਤ ਗਾਇ ਸੁਣੰਦੇ॥
ਕੁਰਬਾਣੀ ਤਿਨਾਂ ਗੁਰਸਿਖਾਂ ਮਨ ਮੇਲੀ ਕਰ ਮੈਲ ਮਿਲੰਦੇ॥ ਕੁਰਬਾਣੀ ਤਿਨਾਂ ਗੁਰਸਿਖਾਂਭਾਇ ਭਗਤਿ ਗੁਰਪੁਰਬ ਕਰੰਦੇ॥
ਹੁਣ ਸਰਬੰਸ ਦਾਨੀ ਸਾਹਿਬੇ-ਦੋ-ਆਲਮ ਗੁਰੂ ਕਲਗੀਧਰ ਪਿਤਾ ਦੇ ਪ੍ਰਕਾਸ਼ ਦਿਵਸ ਤੇ ਉਹਨਾਂ ਦੀ ਬਾਣੀ ਦੇ ਪ੍ਰਚਾਰ ਪ੍ਰਸਾਰ ਦੀ ਬਜਾਇ ਪੋਹ ਸੁਦੀ ਸਤਮੀ ਦੀ ਤਰੀਕ ਦਾ ਹੀ ਭੰਬਲ ਭੂਸਾ ਕੀ ਗੁਰਪੁਰਬ ਮਨਾਉਣ ਦਾ ਗੁਰਮਤੀ ਢੰਗ ਹੈ?
-ਗੁਰਚਰਨਜੀਤ ਸਿੰਘ ਲਾਂਬਾ