Press Release

 
12 ਅਕਤੂਬਰ, 2007 
ਸੰਪਾਦਕ,
ਸਪੋਕਸਮੈਨ, ਚੰਡੀਗੜ੍ਹ,
 

ਸ੍ਰੀ ਮਾਨ ਜੀ,

ਸਪੋਕਸਮੈਨ ਦੇ 6 ਅਕਤੂਬਰ, 2007 ਦੇ ਪੰਨਾ 6 ਤੇ ਦਿੱਲੀ ਵਿਚ 2 ਅਕਤੂਬਰ, 2007 ਨੂੰ ਸ੍ਰੀ ਦਸਮ ਗ੍ਰੰਥ ਬਾਰੇ ਹੋਈ ਚਰਚਾ ਦੀ ਰਿਪੋਰਟ ਛਪੀ ਹੈ।
ਇਹ ਰਿਪੋਰਟ ਨਾ ਕੇਵਲ ਦੁਰਭਾਵਨਾ ਗ੍ਰਸਤ ਹੈ ਬਲਕਿ ਸਰਾਸਰ ਗਲਤ ਬਿਆਨੀ ਤੇ ਅਧਾਰਤ ਹੈ ਅਤੇ ਤਥਾਂ ਤੋਂ ਇਕ ਦਮ ਉਲਟ ਹੈ। ਮੇਰੇ ਬਾਰੇ ਇਸ ਵਿਚ ਸਿਰਲੇਖ ਲਾਇਆ ਗਿਆ ਹੈ ਕਿ ਮੈਂ ਇਹ ਕਿਹਾ ਹੈ, "ਮੈਨੂੰ ਸਾਰਾ ਗਿਆਨ ਦਸਮ ਗ੍ਰੰਥ ਵਿਚਲੇ ਸ਼ਿਵ ਪੁਰਾਣ ਤੋਂ ਮਿਲਿਆ, ਸ਼ਬਦ ਗੁਰੁ ਤੋਂ ਨਹੀਂ" ਇਹ ਸਿਰਲੇਖ ਇਕ ਦਮ ਸ਼ਰਾਰਤਪੂਰਣ ਹੈ ਅਤੇ ਰਿਪੋਰਟ ਭੇਜਣ ਵਾਲੇ ਪੱਤਰ ਪ੍ਰੇਰਕ ਦੇ ਗਿਆਨ ਦਾ ਲਖਾਇਕ ਹੈ। ਸ੍ਰੀ ਦਸਮ ਗ੍ਰੰਥ ਵਿਚ ਸ਼ਿਵ ਪੁਰਾਣ ਨਾਮ ਦੀ ਕੋਈ ਰਚਨਾ ਹੈ ਹੀ ਨਹੀਂ।

ਤਕਰੀਬਨ ਚਾਰ ਘੰਟੇ ਚਲੀ ਇਸ ਇਕਤ੍ਰਤਾ ਵਿਚ ਜੇ ਕੋਈ ਸੱਜਣ ਕਿਸੇ ਕਿਸਮ ਦੀ ਪੁਸਤਕ ਜਾਂ ਗ੍ਰੰਥ , ਮਸਲਨ ਮਾਰੰਡੇਯ ਪੁਰਾਣ, ਸ਼ਿਵ ਪੁਰਾਣ ਆਦਿ ਲੈ ਕੇ ਆਇਆ ਸੀ ਤਾਂ ਉਹ ਸਰਦਾਰ ਦਲਬੀਰ ਸਿੰਘ 'ਮਿਸ਼ਨਰੀ' ਸਨ ਜਿਸ ਦਾ ਉਹ ਬਾਰ ਬਾਰ ਪਾਠ ਕਰ ਕੇ ਸੁਣਾ ਰਹੇ ਸਨ। ਮੇਰੇ ਕੋਲ ਕੋਈ ਹਵਾਲਾ ਪੁਸਤਕ ਜਾਂ ਗ੍ਰੰਥ ਨਹੀਂ ਸੀ।

ਇਸ ਇਕਤ੍ਰਤਾ ਵਿਚ ਸਰਦਾਰ ਦਲਬੀਰ ਸਿੰਘ ਨੇ ਜੋ ਆਪਣਾ ਲੇਖ ਵੰਡਿਆ ਅਤੇ ਜਿਸ ਦੇ ਹਵਾਲੇ ਨਾਲ ਉਹਨਾਂ ਨੇ ਆਪਣਾ ਲੰਬਾ ਭਾਸ਼ਣ ਦਿੱਤਾ ਉਸ ਵਿਚ ਉਹਨਾਂ ਨੇ ਜਾਪ ਸਾਹਿਬ, ਅਕਾਲ ਉਸਤਤਿ, ਬੇਨਤੀ ਚੌਪਈ ਤੋਂ ਸਾਫ ਮੁਨਕਰ ਹੁੰਦਿਆਂ ਹੋਇਆ ਇਹ ਸਪਸ਼ਟ ਲਫਜ਼ਾ ਵਿਚ ਐਲਾਨ ਕਰਦਿਆਂ ਕਿਹਾ ਕਿ, "ਮੈਂ ਜਾਪ ਸਾਹਿਬ ਨਹੀਂ ਜੇ ਪੜ੍ਹਦਾ। ਮੈਂ ਬੇਨਤੀ ਚੌਪਈ ਨਹੀਂ ਜੇ ਪੜ੍ਹਦਾ।"

ਸ੍ਰੀ ਦਸਮ ਗ੍ਰੰਥ ਸਾਹਿਬ ਬਾਰੇ ਸ੍ਰੀ ਅਕਾਲ ਤਖਤ ਸਾਹਿਬ ਦਾ ਸਪਸ਼ਟ ਹੁਕਮਨਾਮਾ ਹੋਣ ਦੇ ਬਾਵਜੂਦ ਕਿ ਇਸ ਗ੍ਰੰਥ ਦੇ ਖਿਲਾਫ ਬੋਲਣ ਵਾਲੇ 'ਸ਼ਰਾਰਤੀ ਅਨਸਰ' ਹਨ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਚਾਰਕ ਸਰਦਾਰ ਤਰਸੇਮ ਸਿੰਘ ਜੀ ਨੇ ਸਰਦਾਰ ਦਲਬੀਰ ਸਿੰਘ ਦੇ ਵਿਚਾਰਾਂ ਦੀ ਖੁਲ੍ਹੀ ਹਿਮਾਇਤ ਕੀਤੀ ਅਤੇ ਕਿਹਾ ਕਿ ਜਿਹੜੇ ਦਸਮ ਗ੍ਰੰਥ ਦੇ ਹਿਮਾਇਤ ਵਿਚ ਹਨ ਉਹ ਵੀ ਉਤਨਾ ਹੀ ਵੱਡਾ ਗੁਨਾਹ ਹੈ ਜਿਤਨਾ ਕਿ ਦਲਬੀਰ ਸਿੰਘ ਦਾ। ਇਸਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਜੇ ਅਗਰ ਇਹ ਕਹਿ ਵੀ ਦਿੱਤਾ ਕਿ ਇਹ ਤਾਂ ਕੋਈ ਐਡੀ ਵੱਡੀ ਗਲ ਨਹੀਂ। ਤੇ ਬਾਕੀ ਉਨਾਂ ਦੇ ਹਵਾਲੇ ਨਾਲ ਆਪ ਨੇ ਖੁਦ ਹੀ ਛਾਪ ਦਿੱਤਾ ਹੈ ਕਿ "ਜਦ ਤਕ ਰਹਿਤ ਮਰਿਆਦਾ 'ਚ ਸੋਧ ਨਹੀਂ ਹੁੰਦੀ, ਇਨ੍ਹਾਂ ਵਿਸ਼ਿਆਂ ਤੇ ਜਨਤਕ ਵਾਦ-ਵਿਵਾਦ ਕਰਨਾ ਠੀਕ ਨਹੀਂ।" ਇਹ ਕਹਿ ਕੇ ਤਰਸੇਮ ਸਿੰਘ ਜੀ ਨੇ ਸਿੱਧੇ ਤੌਰ ਤੇ ਸਿੱਖ ਰਹਿਤ ਮਰਯਾਦਾ ਨੂੰ ਸ਼ੱਕੀ ਬਣਾਣ ਦੀ ਕੋਸ਼ਿਸ਼ ਕੀਤੀ।

ਬਾਕੀ ਆਪ ਦੀ ਰਿਪੋਰਟ ਵਿਚ ਕੀਤੀ ਗਈ ਰਿਕਾਰਡਿੰਗ ਨੂੰ ਤੋੜ ਮਰੋਣ ਕੇ ਪੇਸ਼ ਕਰਣ ਦਾ ਖਦਸ਼ਾ ਦਰੁਸਤ ਸਾਬਿਤ ਹੋਇਆ ਹੈ ਜਿਸ ਵਿਚ ਆਪ ਦੇ ਪਰਚੇ ਵਿਚ ਛਪੀ ਖਬਰ ਵਿਚ ਇਹੀ ਕੀਤਾ ਗਿਆ ਹੈ।
ਆਪ ਦੀ ਰਿਪੋਰਟ ਨੇ ਇਕ ਹੋਰ ਇੰਕਸ਼ਾਫ ਕੀਤਾ ਹੈ ਕਿ , "ਪੰਥਕ ਮਾਹਰਾਂ ਦਾ ਮੰਨਣਾ ਹੈ ਕਿ ਇਹ ਪ੍ਰੋਗਰਾਮ ਦਿੱਲੀ ਦੇ ਕੁੱਝ ਪੰਥਕ ਵਿਦਵਾਨਾਂ ਨੂੰ ਬਦਨਾਮ ਕਰਨ ਅਤੇ ਉਨ੍ਹਾਂ ਨੂੰ 'ਪੰਥ ਵਿਚੋਂ ਛੇਕਣ' ਲਈ ਆਧਾਰ ਤਿਆਰ ਕਰਨ ਦਾ ਇਕ ਜ਼ਰੀਆ ਸੀ। ਇਸ ਬਾਰੇ ਕੇਵਲ ਇਤਨਾ ਸਪਸ਼ਟੀਕਰਨ ਹੀ ਕਾਫੀ ਹੋਵੇਗਾ ਕਿ ਪੰਥ ਚੋਂ ਕਿਸੇ ਨੂੰ ਕੋਈ ਨਹੀਂ ਛਿਕਵਾ ਸਕਦਾ ਬਲਕਿ ਅਜ ਤਕ ਜਿਤਨੇ ਵੀ ਭੱਦਰ ਪੁਰਸ਼ ਪੰਥ ਚੋਂ ਛੇਕੇ ਗਏ ਹਨ ਉਹ ਆਪਣੀਆਂ ਕਰਤੂਤਾਂ ਅਤੇ ਪੰਥ ਵਿਰੋਧੀ ਲਿਖਤਾਂ ਅਤੇ ਬਿਆਨਾਂ ਕਰ ਕੇ ਛੇਕੇ ਗਏ ਹਨ।

ਪੱਤਰਕਾਰਿਤਾ ਦੇ ਮੁਢਲੇ ਫਰਜ਼ ਦਾ ਸਤਿਕਾਰ ਕਰਦਿਆਂ ਬੇਨਤੀ ਹੈ ਕਿ ਮੇਰਾ ਇਹ ਸਪਸ਼ਟੀਕਰਣ ਜ਼ਰੂਰ ਛਾਪਣ ਦੀ ਕਿਰਪਾ ਕੀਤੀ ਜਾਏ। ਧੰਨਵਾਦੀ ਹੋਵਾਂਗਾ।

ਗੁਰਚਰਨਜੀਤ ਸਿੰਘ ਲਾਂਬਾ
ਐਡੀਟਰ,
ਸੰਤ ਸਿਪਾਹੀ (Estd.1945)
24, ਸ਼ਹੀਦ ਊਧਮ ਸਿੰਘ ਨਗਰ,ਜਲੰਧਰ
Phone: 98159-63036

 


 


International Human Rights Organisation
IHRO Sikh Affairs Coordination Office
PRESS RELEASE ON THE ISSUE OF RAM SETU

September 19, 2007

The International Human Rights Organisation (IHRO) and its outfit 'Sikh Affairs' coordination today rebuked all those political and apolitical leaders who were playing with sentiments of the people on the word 'Ram' used in an affidavit submitted before the Supreme Court and, thus, causing much concern to Hindus and Sikhs as the the word has been used in Sikh Scriptures for God Ram and Ram Chandra (King Rama of Ayodhya), the god (devta) of Hindus.

IHRO chairperson D S Gill has forwarded a 'research paper' prepared by its Coordinator (Sikh Affairs), G S Lamba, to the National Commission for Minorities (NCM) to take into consideration IHRO's view point on this controversy and to recommend prosecution against the erring individuals for injuring religious beliefs and sentiments of both Hindus and Sikhs under section 295A of the IPC.

Sardar Lamba, a Sikh scholar and jurist, has put forth an IHRO's view point, based on Gurbani, in his research paper quoting: ' Ram katha jug jug atal' (Guru Gobind Singh in Ramavtar), meaning thereby the story of Rama is from time immemorial and will remain so, said Mr Gill here in a statement issued to the Press, along with the research paper.
Guru Granth Sahib has respectfully canonised the names of the mythological gods, goddesses etc., saying that all these are ever singing the praise of the Lord at His doorsteps. Gurmat is unequivocally clear that the only entity to be worshipped is the One who does not take birth and does not come in any form, said Mr lamba in his paper.

He adds that Gurmat also does not object if Akal Purakh is remembered by the name of Rama, Krishna or the likes but it certainly shall not equate Rama or Krishna as God and, thus, the row- whether Guru Granth Sahib has references to Rama or not- is nothing but a politick of intrigues and aimed at elecoral gains to the dismay of religious communities.

The issue whether Rama is a mythological, historical or a fictional figure has divided North and South and even the Hindu scholars. The divide over the status of Rama and Ravana is too visible. Whereas in the North Rama is revered, the same status is not conferred on him in the South, adds Lamba.

The IHRO, therefore, has called upon all people to beware of these provocateurs who are creating hatred among different communities for electoral gains and to keep traditional harmoney envisaged in Sri Guru Granth Sahib.

(D S Gill)
Chair IHRO
99140 04092
 



 

(ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ)  ਪ੍ਰੈਸ ਰਿਲੀਜ਼
Sept 18, 2007

ਸਰਦਾਰ ਸੁਰਜੀਤ ਸਿੰਘ, ਮੈਂਬਰ ਧਰਮ ਪ੍ਰਚਾਰ ਕਮੇਟੀ, ਇੰਚਾਰਜ ਦੁਆਬਾ ਜ਼ੋਨ ਦੀ ਧਰਮ ਪ੍ਰਚਾਰ ਵਹੀਰ ਦੇ ਇੰਚਾਰਜ ਨੇ ਸਪੋਕਸਮੈਨ ਵਿਚ ਧਰਮ ਪ੍ਰਚਾਰ ਵਹੀਰ ਦੇ ਸੰਭ ਵਿਚ ਕੋਝੀ ਅਤੇ ਤਥਾਂ ਦੇ ਵਿਰੁੁੱਧ ਛਪੀਆਂ ਖਬਰਾਂ ਦੀ ਪੁਰਜ਼ੋਰ ਨਿਖੇਧੀ ਕਰਦੇ ਹੋਏ ਦਸਿਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਧਰਮ ਪ੍ਰਚਾਰ ਕਮੇਟੀ ਦੇ ਦੁਆਬਾ ਜ਼ੋਨ ਵਲੋਂ 'ਸਿੰਘ ਸਜੋ ਲਹਿਰ' ਦੇ ਤਹਿਤ ਕਪੂਰਥਲਾ ਸਟੇਟ ਗੁਰਦੁਆਰਾ ਸਾਹਿਬ ਵਿਚ 13 ਸਿਤੰਬਰ ਤੋਂ 16 ਸਿਤੰਬਰ ਤਕ ਗ੍ਰੰਥੀ ਅਤੇ ਪਾਠੀ ਸਾਹਿਬਾਨ ਦਾ ਉਚੇਚਾ ਗੁਰਮਤ ਵਿਚਾਰ ਅਤੇ ਸਿਖਲਾਈ ਕੈਂਪ ਲਗਾਇਆ ਗਿਆ। ਇਸ ਕੈਂਪ ਦਾ ਮੁਖ ਮਨੋਰਥ ਵੱਧ ਰਹੇ ਗੁਰੁ ਡੰਮ ਤੇ ਡੇਰੇ ਦਾਰੀ ਦੇ ਕੋਹੜ ਤੋਂ ਸੰਗਤਾ ਨੂੰ ਸੁਚੇਤ ਕਰਨਾ ਸੀ ਅਤੇ ਪੰਥ ਪ੍ਰਵਾਨਤ ਸਿੱਖ ਰਹਿਤ ਮਰਯਾਦਾ ਬਾਬਤ ਤਫਸੀਲ ਨਾਲ ਜਾਣਕਾਰੀ ਦੇਣੀ ਸੀੇ। ਇਹ ਕੈਂਪ ਸ਼ਾਨਦਾਰ ਤਰੀਕੇ ਨਾਲ ਸੰਪਨ ਹੋਇਆ ਅਤੇ ਇਸ ਵਿਚ ਡਾ. ਰਜਿੰਦਰਜੀਤ ਕੌਰ ਢੀਂਡਸਾ, ਸ੍ਰ. ਇੰਦਰਜੀਤ ਸਿੰਘ ਗੋਗੋਆਣੀ, ਭਾਈ ਜਸਵਿੰਦਰ ਸਿੰਘ ਸ਼ਊਰ ਅਤੇ ਸੰਤ ਸਿਪਾਹੀ ਦੇ ਐਡੀਟਰ ਗੁਰਚਰਨਜੀਤ ਸਿੰਘ ਲਾਂਬਾ ਨੇ ਪਹੁੰਚ ਕੇ ਕੈਂਪ ਵਿਚ ਲੈਕਚਰ ਦਿੱਤੇ। ਇਹਨਾਂ ਨੇ ਗ੍ਰੰਥੀ ਅਤੇ ਪਾਠੀ ਸਿੰਘਾਂ ਨੂੰ ਰਹਿਤ ਮਰਯਾਦਾ ਦੀ ਪਰਪੱਕਤਾ ਅਤੇ ਆਪਣੇ ਫਰਜ਼ਾਂ ਪ੍ਰਤੀ ਵਿਸ਼ੇਸ਼ ਜਾਗਰੂਕ ਹੋਣ ਦਾ ਸੱਦਾ ਦਿੱਤਾ।

ਇਸ ਗੁਰਮਤ ਕੈਂਪ ਦਾ ਮਨੋਰਥ ਕੇਵਲ ਤੇ ਕੇਵਲ ਆਪਣੇ ਪ੍ਰਚਾਰਕ ਸ਼੍ਰੇਣੀ ਨੂੰ ਸ਼ੁੱਧ ਗੁਰਬਾਣੀ ਉਚਾਰਣ, ਸਿੱਖ ਰਹਿਤ ਮਰਯਾਦਾ ਅਤੇ ਆਪਣੀਆਂ ਰਹੁ-ਰੀਤਾਂ ਬਾਬਤ ਜਾਗਰੂਕ ਕਰਨਾ ਸੀ ਅਤੇ ਇਸ ਦਾ ਰਾਜਨੀਤੀ ਨਾਲ ਦੂਰ ਦਾ ਵੀ ਵਾਸਤਾ ਨਹੀਂ ਸੀ। ਇਸ ਕੈਂਪ ਵਿਚ ਭਾਈ ਭਰਪੂਰ ਸਿੰਘ, ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਉਚੇਚੇ ਤੌਰ ਤੇ ਪਹੁੰਚੇ ਅਤੇ ਸ਼ੁੱਧ ਗੁਰਬਾਣੀ ਉੱਚਾਰਣ ਬਾਰੇ ਲਗਾਤਾਰ ਚਾਰ ਦਿਨ ਆਈਆਂ ਸੰਗਤਾ ਨਾਲ ਵਿਚਾਰਾਂ ਕਰਦੇ ਰਹੇ।

ਇਸ ਕੈਂਪ ਦੀ ਚੜ੍ਹੱਤ ਅਤੇ ਨਿਰੋਲ ਗੁਰਮਤ ਦੇ ਪ੍ਰਚਾਰ ਬਾਰੇ ਚੰਡੀਗੜ੍ਹ ਤੋਂ ਛਪਦੇ ਸਪੋਕਸਮੈਨ ਅਖਬਾਰ ਨੇ 16 ਅਤੇ 17 ਸਿਤੰਬਰ, 2007 ਦੇ ਅੰਕ ਵਿਚ ਸ਼ਰਾਰਤ ਭਰਪੂਰ ਤਰੀਕੇ ਨਾਲ ਤਥਾਂ ਤੋਂ ਰਹਿਤ ਸ਼੍ਰੋਮਣੀ ਕਮੇਟੀ ਦੇ ਉਪਰਾਲੇ ਅਤੇ ਗੁਰਚਰਨਜੀਤ ਸਿੰਘ ਲਾਂਬਾ ਬਾਰੇ ਗੁਮਰਾਹਕੁੰਨ ਅਤੇ ਹੱਤਕ ਆਮੇਜ਼ ਟਿਪਣੀਆਂ ਕੀਤੀਆ ਹਨ। ਇਸ ਦੀ ਨਿਖੇਧੀ ਕੀਤੀ ਜਾਂਦੀ ਹੈ।

ਇਸ ਕੈਂਪ ਵਿਚ ਸੰਤ ਸਿਪਾਹੀ ਦੇ ਐਡੀਟਰ ਸਰਦਾਰ ਗੁਰਚਰਨਜੀਤ ਸਿੰਘ ਲਾਂਬਾ ਨੇ ਸਿੱਖ ਰਹਿਤ ਮਰਯਾਦਾ ਦਾ ਪਿਛੋਕੜ, ਸ਼੍ਰੋਮਣੀ ਕਮੇਟੀ ਦੀ ਸਥਾਪਨਾ ਦੇ ਇਤਿਹਾਸ, ਗੁਰਮਤਿ ਸਾਹਿਤ ਦੀ ਜਾਣਕਾਰੀ ਦਿੱਤੀ । ਇਸ ਵਿਚ ਉਹਨਾਂ ਨੇ ਸ਼੍ਰੋਮਣੀ ਕਮੇਟੀ ਵਲੋਂ ਪ੍ਰਕਾਸ਼ਤ, ਪ੍ਰਚਾਰਤ ਅਤੇ ਪ੍ਰਸਾਰਤ ਮਿਆਰੀ ਸਾਹਿਤ ਮਸਲਨ ਪੰਜ ਗ੍ਰੰਥੀ, ਦਸ ਗ੍ਰੰਥੀ, ਬਾਈ ਵਾਰਾਂ, ਗੁਰਮਤ ਮਾਰਤੰਡ, ਗੁਰਮਤ ਸੁਧਾਕਰ, ਗੁਰਮਤ ਪ੍ਰਭਾਕਰ, ਦਸਮ ਗ੍ਰੰਥ ਰੂਪ ਤੇ ਰਸ ਦੇ ਨਾਲ ਡਾ. ਤਾਰਨ ਸਿੰਘ, ਮਾਸਟਰ ਤਾਰਾ ਸਿੰਘ , ਭਾਈ ਵੀਰ ਸਿੰਘ, ਪ੍ਰੋ. ਪੂਰਨ ਸਿੰਘ ਆਦਿ ਪੜ੍ਹਨ ਦੀ ਪ੍ਰੇਰਨਾ ਦਿੱਤੀ। ਗੁਰੁ ਗੋਬਿੰਦ ਸਿੰਘ ਜੀ ਵਲੋਂ ਭਾਈ ਮਨੀ ਸਿੰਘ ਜੀ ਨੂੰ ਲਿਖਵਾਈ 'ਸਿਖਾਂ ਦੀ ਭਗਤ ਮਾਲਾ' ਜੋ ਭਾਈ ਗੁਰਦਾਸ ਜੀ ਦੀ ਗਿਆਰਵੀ ਵਾਰ ਵਿਚ ਅੰਕਤ ਗੁਰੁ ਘਰ ਦੇ ਸ਼ਰਧਾਲੂਆਂ ਦਾ ਵੇਰਵੇ ਸਹਿਤ ਜ਼ਿਕਰ ਹੈ ਵੀ ਪੜ੍ਹਨ ਦੀ ਪ੍ਰੇਰਨਾ ਦਿੱਤੀ।

ਇਸ ਦੇ ਨਾਲ ਹੀ ਲਾਂਬਾ ਸਾਹਿਬ ਨੇ ਨਵੇਂ ਦੌਰ ਵਿਚ ਸਿੱਖੀ ਤੇ ਹੋਰ ਰਹੇ ਹਮਲਿਆਂ ਬਾਰੇ ਜਾਣਕਾਰੀ ਦਿੰਦਿਆਂ ਉਹਨਾਂ ਨੇ ਉਚੇਚੇ ਤੌਰ ਤੇ ਨਾਸਤਿਕਤਾ ਤੋਂ ਬਚਣ ਅਤੇ ਪੰਥ ਵਿਰੋਧੀ ਲਿਖਾਰੀਆਂ ਜਿਹਨਾਂ ਨੂੰ ਸ੍ਰੀ ਅਕਾਲ ਤਖਤ ਸਾਹਿਬ ਤੋਂ ਛੇਕਿਆ ਜਾ ਚੁਕਾ ਬਾਰੇ ਜਾਣਕਾਰੀ ਦਿੰਦਿਆਂ ਇਹਨਾਂ ਤੋਂ ਬਚਣ ਬਾਰੇ ਵੀ ਪ੍ਰੇਰਨਾ ਦਿੱਤੀ।

ਸੁਰਜੀਤ ਸਿੰਘ ਚੀਮਾ
ਫੋਨ: 98556-08991.

 



ਆਲ ਇੰਡੀਆ ਸਿੱਖ ਗੁਰਦੁਆਰਾ ਬਿੱਲ- ਜਸਟਿਸ ਟਿਵਾਣਾ ਵੱਲੋਂ ਤਿਆਰ ਖਰੜੇ ਨੂੰ ਹੀ ਵਿਚਾਰਿਆ ਜਾਵੇ-ਆਈ.ਐਚ.ਆਰ.ਓ.
ਜਲੰਧਰ, ੧੩ ਸਤੰਬਰ

ਇੰਟਰਨੈਸ਼ਨਲ ਹਿਊਮਨ ਰਾਈਟਸ ਆਰਗਨਾਈਜ਼ੇਸ਼ਨ ਨੇ ਕੇਂਦਰ ਸਰਕਾਰ ਨੂੰ ਕਿਹਾ ਹੈ ਕਿ ਉਹ ਗੁਰਦੁਆਰਾ ਚੋਣਾਂ ਦੇ ਚੀਫ ਕਮਿਸ਼ਨਰ ਜਸਟਿਸ ਹਰਬੰਸ ਸਿੰਘ ਵੱਲੋਂ ਤਿਆਰ ਆਲ ਇੰਡੀਆ ਗੁਰਦੁਆਰਾ ਬਿੱਲ, ੧੯੯੯ ਦੇ ਖਰੜੇ ਨੂੰ ਵਿਚਾਰਣ ਦੀ ਥਾਂ ਜਸਟਿਸ ਕੁਲਵੰਤ ਸਿੰਘ ਟਿਵਾਣਾ ਪੈਨਲ ਵੱਲੋਂ ਤਿਆਰ ਕੀਤੇ ਆਲ ਇੰਡੀਆ ਸਿੱਖ ਗੁਰਦੁਆਰਾ ਬਿੱਲ, ੨੦੦੨ ਦੇ ਖਰੜੇ ਨੂੰ ਹੀ ਸੰਸਦ ਵਿਚ ਰੱਖਣ ਦਾ ਫੈਸਲਾ ਲਏ ਕਿਉਂਕਿ ਜਸਟਿਸ ਟਿਵਾਣਾ ਪੈਨਲ ਵੱਲੋਂ ਤਿਆਰ ਖਰੜਾ ਹੀ ਸ਼੍ਰੋਮਣੀ ਕਮੇਟੀ ਵੱਲੋਂ ਪ੍ਰਵਾਨ ਹੈ ਜਦਕਿ ਜਸਟਿਸ ਹਰਬੰਸ ਸਿੰਘ ਵਾਲਾ ਬਿੱਲ ਸ਼੍ਰੋਮਣੀ ਕਮੇਟੀ ਵੱਲੋਂ ਰੱਦ ਕੀਤਾ ਜਾ ਚੁੱਕਾ ਹੈ। ਆਈ.ਐਚ.ਆਰ.ਓ. ਦੇ ਚੇਅਰਮੈਨ ਸ: ਡੀ.ਐਸ.ਗਿੱਲ ਦੀ ਪ੍ਰਧਾਨਗੀ ਹੇਠ ਅੱਜ ਹੋਈ ਮੀਟਿੰਗ ਜਿਸ ਵਿਚ ਜਨਰਲ ਸਕੱਤਰ ਸ: ਐਮ.ਐਸ.ਗਰੇਵਾਲ, ਮੇਜਰ ਜੇ.ਐਸ. ਰਿਸ਼ੀ, ਸ: ਧਰਮਿੰਦਰ ਸਿੰਘ ਹੰਬੜਾਂ ਅਤੇ ਸ੍ਰੀਮਤੀ ਇੰਦਰਜੀਤ ਕੌਰ ਆਦਿ ਸ਼ਾਮਿਲ ਸਨ ਬਾਰੇ ਇਕ ਪ੍ਰੈਸ ਬਿਆਨ ਜਾਰੀ ਕਰਦਿਆਂ ਕੋਆਰਡੀਨੇਟਰ ਸ: ਗੁਰਚਰਨਜੀਤ ਸਿੰਘ ਲਾਂਬਾ ਨੇ ਕਿਹਾ ਕਿ ਆਈ.ਐਚ.ਆਰ.ਉ. ਪਹਿਲਾਂ ਹੀ ਇਸ ਗੱਲ 'ਤੇ ਹੈਰਾਨੀ ਦਾ ਪ੍ਰਗਟਾਵਾ ਕਰ ਚੁੱਕੀ ਹੈ ਕਿ ਕੇਂਦਰ ਵੱਲੋਂ ਰਾਜ ਸਰਕਾਰ ਨੂੰ ਵਿਚਾਰ ਲਈ ਭੇਜੇ ਗਏ ਜਸਟਿਸ ਹਰਬੰਸ ਸਿੰਘ ਵਾਲੇ ਬਿੱਲ ਦੇ ਖਰੜੇ 'ਤੇ ਰਾਜ ਸਰਕਾਰ ਵਿਚਾਰ ਕਰਣ ਲਈ ਕਮੇਟੀ ਦਾ ਗਠਨ ਕਰ ਚੁੱਕੀ ਹੈ। ਉਨ੍ਹਾਂ ਕਿਹਾ ਕਿ ਜਿਸ ਸ਼੍ਰੋਮਣੀ ਕਮੇਟੀ ਵੱਲੋਂ ਪਹਿਲਾਂ ਹੀ ਜਸਟਿਸ ਹਰਬੰਸ ਸਿੰਘ ਵਾਲਾ ਖਰੜਾ ਰੱਦ ਕੀਤਾ ਜਾ ਚੁੱਕਾ ਹੈ ਉਸੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਜ: ਅਵਤਾਰ ਸਿੰਘ ਹੁਣ ਮੁੜ ਉਸ ਖਰੜੇ 'ਤੇ ਵਿਚਾਰ ਕਰਨ ਵਾਲੀ ਕਮੇਟੀ ਦੇ ਮੈਂਬਰ ਬਣਾਏ ਗਏ ਹਨ। ਉਨ੍ਹਾਂ ਕਿਹਾ ਕਿ ਜਸਟਿਸ ਟਿਵਾਣਾ ਪੈਨਲ ਵੱਲੋਂ ਤਿਆਰ ਖਰੜਾ ਵੀ ਕੇਂਦਰ ਸਰਕਾਰ ਨੂੰ ਭੇਜਿਆ ਜਾ ਚੁੱਕਾ ਹੈ ਅਤੇ ਇਸ ਗੱਲ ਦੀ ਪੁਸ਼ਟੀ ਸ਼੍ਰੋਮਣੀ ਕਮੇਟੀ ਦੇ ਅਧਿਕਾਰੀ ਸ: ਦਲਜੀਤ ਸਿੰਘ ਬੇਦੀ ਵੱਲੋਂ ਕੀਤੀ ਗਈ ਹੈ। ਆਈ.ਐਚ.ਆਰ.ਉ. ਨੇ ਸ੍ਰੀ ਅਕਾਲ ਤਖਤ ਸਾਹਿਬ, ਸ਼੍ਰੋਮਣੀ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਨੂੰ ਅਪੀਲ ਕੀਤੀ ਕਿ ਉਹ ਸਾਰੇ ਜਸਟਿਸ ਟਿਵਾਣਾ ਪੈਨਲ ਵੱਲੋਂ ਤਿਆਰ ਬਿੱਲ ਨੂੰ ਪਾਸ ਕਰਾਉਣ ਲਈ ਆਪਣੇ ਰਸੂਖ ਦੀ ਵਰਤੋਂ ਕਰਨ।
 


 


ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਸਿੰਘ ਸਾਹਿਬ ਦੇ ਅਹੁਦੇ ਲਈ ਦਾਅਵੇਦਾਰ ਗਿ. ਜਗਤਾਰ ਸਿੰਘ ਜਾਚਕ ਜੀ ਦਾ ਕੂੜ ਕੁਪ੍ਰਚਾਰ 


ਗਿ. ਜਗਤਾਰ ਸਿੰਘ ਜੀ ਜਾਚਕ ਦਾ 3 ਸਿਤੰਬਰ 2007 ਦੇ ਅਜੀਤ  ਵਿਚ ਛਪਿਆ ਬਿਆਨ ਨਾ ਕੇਵਲ ਗ਼ਲਤ ਤਥਾਂ ਤੇ ਅਧਾਰਤ ਹੈ ਬਲਕਿ ਇਸ ਦਾ ਮਕਸਦ ਪੰਥ ਰਤਨ ਮਾਸਟਰ ਤਾਰਾ ਸਿੰਘ ਜੀ ਵਲੋਂ 1945 ਤੋਂ ਅਰੰਭ­ ਕੀਤੇ ਪੰਥਕ ਮਾਸਕ ਸੰਤ ਸਿਪਾਹੀ ਅਤੇ ਇਸ ਦੇ ਐਡੀਟਰ ਗੁਰਚਰਨ ਜੀਤ ਸਿੰਘ ਲਾਂਬਾ ਦਾ ਚਰਿਤ੍ਰ ਹਨਨ ਕਰਨਾ ਹੈ । 
ਗਿਆਨੀ ਜੀ ਬੜੀ ਹੀ ਮਾਸੂਮੀਅਤ ਨਾਲ ਇਹ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਕਿ ਉਹ  ਸਿੰਘ ਸਾਹਿਬ ਦੀ ਨਿਯੁਕਤੀ ਲਈ ਉਮੀਦਵਾਰ ਨਹੀਂ ਹਨ। ਦਰਅਸਲ ਇਸ ਸਤਿਕਾਰਤ ਅਹੁਦੇ ਲਈ ਖੁਦ ਕੋਈ ਵੀ ਦਰਖਾਸਤ ਨਹੀਂ ਦਾਖਲ ਕਰਦਾ ਬਲਕਿ ਪੰਥਕ ਸੰਸਥਾਵਾਂ , ਜਥੇਬੰਦੀਆਂ, ਟਕਸਾਲਾਂ ਆਦਿ ਸਿਫਾਰਸ਼ਾਂ ਦਾਖਲ ਕਰਦੀਆਂ ਹਨ। ਗਿਆਨੀ ਜੀ ਵਲੋਂ 25 ਤੋਂ ਵੱਧ ਐਸੀਆਂ ਸਿਫਾਰਸ਼ਾਂ ਸ਼੍ਰੋਮਣੀ ਕਮੇਟੀ ਨੂੰ ਭਿਜਵਾਈਆਂ ਗਈਆਂ ਹਨ। ਗਿਆਨੀ ਜੀ ਇਸ ਅਹੁਦੇ ਲਈ ਇਸ ਤੋਂ ਪਹਿਲਾਂ ਵੀ ਪੂਰਾ ਜ਼ੋਰ ਲਗਾਣ ਦੇ ਬਾਅਦ ਅਯੋਗ ਕਰਾਰ ਦਿੱਤੇ ਜਾ ਚੁਕੇ ਹਨ।


 ਸਿੰਘ ਸਾਹਿਬ ਦਾ ਸਤਿਕਾਰਤ ਅਹੁਦਾ ਮੰਗ ਕਰਦਾ ਹੈ ਕਿ ਹਰ ਵਿਅਕਤੀ ਗੁਰੁ ਗ੍ਰੰਥ ਅਤੇ ਗੁਰੁ ਪੰਥ ਨੂੰ ਸਮਰਪਤ ਹੋਵੇ ਪਰ ਗਿਆਨੀ ਜੀ ਦੀ ਜ਼ਹਿਨੀਅਤ ਅਤੇ ਵਿਚਾਰਧਾਰ ਉਹਨਾਂ ਦੇ ਇਸ ਕਥਨ ਤੋਂ ਪ੍ਰਗਟ ਹੋ ਜਾਂਦੀ ਹੈ ਕਿ , "ਮੈਂ ਤਾਂ ਸ਼੍ਰੋਮਣੀ ਕਮੇਟੀ ਦਾ ਵਫਾਦਾਰ ਅਤੇ ਸਮਰਪਿਤ ਸਿਪਾਹੀ ਹਾਂ ।" 


ਸਭ ਤੋਂ ਵੱਧ ਸਿੱਤਮ ਜ਼ਰੀਫੀ ਅਤੇ ਦੁਖ ਦੀ ਗੱਲ ਹੈ ਕਿ ਦਰਬਾਰ ਸਾਹਿਬ ਦੇ ਅਹੁਦੇ ਲਈ ਮੁਢਲੀ ਸ਼ਰਤ ਹੈ ਕਿ ਕੇਵਲ ਉਹੀ ਵਿਅਕਤੀ ਇਸ ਲਈ ਵਿਚਾਰਿਆ ਜਾ ਸਕਦਾ ਹੈ ਜੋ ਗੁਰੁ ਗ੍ਰੰਥ ਸਾਹਿਬ ਦੇ ਨਾਲ ਸ੍ਰੀ ਦਸਮ ਗ੍ਰੰਥ , ਸੂਰਜ ਪ੍ਰਕਾਸ਼, ਪੰਥ ਪ੍ਰਕਾਸ਼ ਆਦਿ ਪੰਥਕ ਗ੍ਰੰਥਾਂ ਦੀ ਕਥਾ ਵਿਆਖਿਆ ਕਰ ਸਕਦਾ ਹੋਵੇ।  ਇਹ ਜਗ ਜਾਹਿਰ ਹੈ ਕਿ  ਗਿਆਨੀ ਜਗਤਾਰ ਸਿੰਘ ਜੀ ਜਾਚਕ ਨੇ ਆਪਣੀਆਂ ਸਾਰੀਆਂ ਲਿਖਤਾਂ ਵਿਚ ਦਸਮ ਗ੍ਰੰਥ, ਸੂਰਜ ਪ੍ਰਕਾਸ਼, ਪੰਥ ਪ੍ਰਕਾਸ਼ ਆਦਿ ਪੰਥਕ ਗ੍ਰੰਥਾਂ ਨੂੰ ਕੂੜ ਕਬਾੜ ਅਤੇ ਬ੍ਰਾਹਮਣਾ ਦੇ ਗੰ੍ਰਥ ਕਰਾਰ ਦਿੱਤਾ ਹੈ । ਇਥੇ ਹੀ ਬਸ ਨਹੀਂ ਗਿਆਨੀ ਜੀ ਨੇ ਤਾਂ ਗੁਰੁ ਗ੍ਰੰਥ ਸਾਹਿਬ ਤੇ ਵੀ ਸਿੱਧਾ ਹਮਲਾ ਕਰਦਿਆਂ ਗੁਰੂ ਗੋਬਿੰਦ ਸਿੰਘ ਜੀ ਵਲੋਂ ਦਮਦਮਾ ਸਾਹਿਬ ਵਿਚ ਗੁਰੁ ਗ੍ਰੰਥ ਸਾਹਿਬ ਦੀ ਬੀੜ ਨੂੰ ਭਾਈ ਮਨੀ ਸਿੰਘ ਜੀ ਪਾਸੋਂ ਲਿਖਵਾਏ ਜਾਣ ਨੂੰ ਝੂਠ ਅਤੇ ਬ੍ਰਾਹਮਣੀ ਸਾਜ਼ਸ਼ ਦਾ ਪ੍ਰਚਾਰ ਦਸਿਆ ਹੈ ।

 ਜਗਤਾਰ ਸਿੰਘ ਜਾਚਕ ਨਿਉਯਾਰਕ ਗੁਰਦਵਾਰਾ ਸਾਹਿਬ ਵਿਚ ਪੰਥ ਤੋਂ ਖਾਰਿਜ ਕੀਤੇ ਗੁਰਬਖਸ਼ ਸਿੰਘ ਕਾਲਾ ਅਫਗਾਨਾ ਨੂੰ ਸਨਮਾਨਤ ਕਰਨ ਅਤੇ ਜਾਪ ਸਾਹਿਬ ਦੇ ਖਿਲਾਫ ਬੋਲਣ ਕਰਕੇ ਸੰਗਤ ਦੀ ਕਰੋਪੀ ਦੇ ਪਾਤਰ ਬਣ ਚੁਕੇ ਹਨ ।

 ਸੰਤ ਸਿਪਾਹੀ ਦੇ ਐਡੀਟਰ ਤੇ ਦੋ ਮੂੰਹਾ ਸਪ ਹੋਣ ਦਾ ਇਲਜ਼ਾਮ ਲਾਂਦਿਆਂ ਉਹਨਾਂ ਨੂੰ ਸ਼ਾਇਦ ਇਹ ਭੁਲ ਗਿਆ ਕਿ ਇਹ ਉਹਨਾਂ ਦੀ ਆਪਣੀ ਜ਼ਮੀਰ ਦਾ ਪਰਛਾਵਾਂ ਸੀ ਜੋ ਸ਼੍ਰੋਮਣੀ ਕਮੇਟੀ ਨੂੰ ਨਿੰਦਣ ਅਤੇ ਸਿੰਘ ਸਾਹਿਬਾਨ ਨੂੰ ਪੁਜਾਰੀ , ਚੋਰ, ਲੁਟੇਰੇ ਅਤੇ ਧਾੜਵੀ ਕਹਿ ਕੇ ਅਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਾਰੀ ਕੀਤੇ ਹੁਕਮਨਾਮਿਆਂ ਬਾਰੇ ਭੱਦੀ ਸ਼ਬਦਾਵਲੀ ਵਰਤ ਕੇ ਖੁਦ ਉਸ ਅਹੁਦੇ ਲਈ ਤਰਲੋਮੱਛੀ ਹੋ ਰਹੇ ਹਨ।

 ਗੁਰਚਰਨਜੀਤ ਸਿੰਘ ਲਾਂਬਾ
ਐਡੀਟਰ,
ਸੰਤ ਸਿਪਾਹੀ

 

 

Menu
 

 

 

 

Founder

Master Tara Singh

Master Tara Singh, a veteran Akali leader and freedom fighter, was a prominent figure in Sikh politics for more than forty years, was born on 24th June, 1885 in village Haryal, Teh. Gujarkhan, Distt.Rawalpindi now in Pakistan. read more...